ਜੀ ਆਇਆਂ ਨੂੰ
You are here: Home >> Literature ਸਾਹਿਤ >> kavitavaan ਕਵਿਤਾਵਾਂ >> ਰਿਸ਼ਮ ਰੁਪਹਿਲੀ

ਰਿਸ਼ਮ ਰੁਪਹਿਲੀ

ਮੈਂ ਸੱਜਣ ਰਿਸ਼ਮ ਰੁਪਹਿਲੀ
ਪਹਿਲੇ ਤਾਰੇ ਦੀ !
ਮੈਂ ਤੇਲ ਚੋਈ ਦਹਿਲੀਜ
ਸੱਜਣ ਤੇਰੇ ਦੁਆਰੇ ਦੀ !

ਅਸੀਂ ਮੁਬਾਰਿਕ ,
ਤੇਰੀ ਅੱਗ ਵਿਚ
ਪਹਿਲੋ ਪਹਿਲ ਨਹਾਤੇ
ਤੇਰੀ ਅੱਗ ਤੇ ਸਾਡੀ ਅੱਗ ਵਿਚ
ਅੱਜ ਤੱਕ ਬਲਣ ਮੁਆਤੇ
ਅੱਜ ਵੀ ਸਾਡੀ ,
ਅੱਗ ਚੌਂ ਆਵੇ –
ਮਹਿਕ ਤੇਰੇ ਚੰਗਿਆੜੇ ਦੀ
ਮੈਂ ਸੱਜਣ ਰਿਸ਼ਮ ਰੁਪਹਿਲੀ
ਪਹਿਲੇ ਤਾਰੇ ਦੀ !

ਸਜੱਣਾ ,
ਫੁੱਲ ਦੀ ਮਹਿਕ ਮਰੇ
ਪਰ ਅੱਗ ਦੀ ਮਹਿਕ ਨਾ ਮਰਦੀ
ਜਿਉਂ ਜਿਉਂ ਰੁੱਖ
ਉਮਰ ਦਾ ਸੁੱਕਦਾ ,
ਦੂਣ ਸਵਾਈ ਵਧਦੀ
ਅੱਗ ਦੀ ਮਹਿਕ ਮਰੇ ,
ਜੇ ਲੱਜਿਆ ,
ਮਰ ਜਾਏ ਦਰਦ ਕੁਆਰੇ ਦੀ
ਮੈਂ ਸੱਜਣ ਰਿਸ਼ਮ ਰੁਪਹਿਲੀ
ਪਹਿਲੇ ਤਾਰੇ ਦੀ !

ਅਸੀਂ ਤਾਂ ਸੱਜਣ ,
ਅੱਗ ਤੁਹਾਡੀ
ਪਰ ਅੰਗ ਕਦੇ ਨਾ ਘੋਲੀ
ਅੱਗ ਪਰਾਈ ,
ਸੰਗ ਸਾਡੀ ਲੱਜਿਆ
ਬੋਲ ਕਦੇ ਨਾ ਬੋਲੀ
ਭਾਵੇਂ ਅੱਗ ਅਮਾਨਤ ਸਾਡੀ
ਅੱਜ ਕਿਸੇ ਹੋਰ ਅੰਗਾਰੇ ਦੀ
ਮੈਂ ਸੱਜਣ ਰਿਸ਼ਮ ਰੁਪਹਿਲੀ
ਪਹਿਲੇ ਤਾਰੇ ਦੀ !
ਮੈਂ ਤੇਲ ਚੋਈ ਦਹਿਲੀਜ
ਸੱਜਣ ਤੇਰੇ ਦੁਆਰੇ ਦੀ !

ਸ਼ਿਵ ਕੁਮਾਰ ਬਟਾਲਵੀ

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar