ਜੀ ਆਇਆਂ ਨੂੰ
You are here: Home >> Literature ਸਾਹਿਤ >> kavitavaan ਕਵਿਤਾਵਾਂ >> ਵਸਦਾ ਰਹੇ ਪੰਜਾਬ

ਵਸਦਾ ਰਹੇ ਪੰਜਾਬ

ਤੇਰਾ ਵਸਦਾ ਰਹੇ ਪੰਜਾਬ
ਓ ਸ਼ੇਰਾ ਜਾਗ
ਓ ਜੱਟਾ ਜਾਗ |

ਅੱਗ ਲਾਉਣ ਕੋਈ ਤੇਰੇ ਗਿੱਧਿਆ ਨੂੰ ਆ ਗਿਆ
ਸੱਪਾਂ ਦੀਆਂ ਪੀਘਾਂ ਤੇਰ ਪਿੱਪਲਾਂ ਤੇ ਪਾ ਗਿਆ
ਤਿੰਰਝਣਾਂ ‘ਚ ਕੱਤਦੀ ਦਾ ਰੂਪ ਕੋਈ ਖਾ ਗਿਆ
ਤੇਰੇ ਵਿਹੜੇ ਵਿਚ ਫਿਰਦੇ ਨੇ ਨਾਗ
ਓ ਸ਼ੇਰਾ ਜਾਗ
ਓ ਜੱਟਾ ਜਾਗ |

ਖੋਹ ਕੇ ਨਾ ਲੈ ਜਾਣ ਫੇਰ ਕਿਤੇ ਹੋਣੀਆਂ
ਮਾਵਾਂ ਦੀਆਂ ਲੋਰੀਆਂ ਤੇ ਨੂੰਹਾਂ ਦੀਆਂ ਦੌਣੀਆਂ
ਭੈਣਾਂ ਦੀਆਂ ਚੁੰਨੀਆਂ ਤੇ ਵੀਰਾਂ ਦੀਆਂ ਘੋੜੀਆਂ
ਕਿਤੇ ਲੁੱਟ ਨਾ ਓ ਜਾਣ ਸੁਹਾਗ
ਓ ਸ਼ੇਰਾ ਜਾਗ
ਓ ਜੱਟਾ ਜਾਗ |

ਸਹੁੰ ਤੈਨੂੰ ਲੱਗੇ ਤੇਰ ਜਲਿ‌‌‌‌.ਆ ਦੇ ਬਾਗ ਦੀ
ਸਹੁੰ ਤੈਨੂੰ ਊਧਮਾਂ ਸਰਾਭਿਆਂ ਦੇ ਖ਼ਾਬ ਦੀ
ਰਖਣੀ ਏ ਸ਼ਾਨ ਬੀਬਾ ਤੂਹੀਓਂ ਹੀ ਪੰਜਾਬ ਦੀ
ਤੇਰੇ ਖਿੜਦੇ ਰਹਿਣ ਗੁਲਾਬ
ਓ ਸ਼ੇਰਾ ਜਾਗ
ਓ ਜੱਟਾ ਜਾਗ |

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar