ਜੀ ਆਇਆਂ ਨੂੰ
You are here: Home >> Culture ਸਭਿਆਚਾਰ >> Lok Geet ਲੋਕ ਗੀਤ >> ਵੀਰਾਂ ਬਾਝੋਂ ਸੱਥੀਂ ਸੀਰ ਨਾਹੀਂ

ਵੀਰਾਂ ਬਾਝੋਂ ਸੱਥੀਂ ਸੀਰ ਨਾਹੀਂ

ਲੰਬੀ ਸਬਾਤ ਵਿਚ ਕੰਧ ਹੈ ਨਹੀਂ
ਆਪਣੇ ਪਿਉ ਤੋਂ ਬਾਝਾਂ ਪੇਕੇ ਕੰਮ ਹੈ ਨਹੀਂ
ਵੇ ਕਿਤੇ ਆ ਜੀਂ ਵੀਰਾ ਕਿਤੇ ਪਾ ਜੀਂ ਫੇਰਾ
ਵੇ ਮੈਂ ਰੱਜ ਨਾ ਦੇਖਿਆ ਦੀਦਾਰ ਤੇਰਾ

ਲੰਬੀ ਸਬਾਤ ਵਿਚ ਲਟੈਣ ਹੈ ਨਹੀਂ
ਮਾਵਾਂ ਤੋਂ ਬਾਝਾਂ ਪੇਕੇ ਲੈਣ ਹੈ ਨਹੀਂ
ਵੇ ਕਿਤੇ ਆ ਜੀਂ ਵੀਰਾ ਪੇਕੇ ਪਾ ਜੀਂ ਫੇਰਾ
ਵੇ ਮੈਂ ਰੱਜ ਨਾ ਦੇਖਿਆ ਦੀਦਾਰ ਤੇਰਾ

ਲੰਬੀ ਸਬਾਤ ਵਿਚ ਸ਼ਤੀਰ ਹੈ ਨਹੀਂ
ਵੀਰਾਂ ਤੋਂ ਬਾਝਾਂ ਸੱਥੀਂ ਸੀਰ ਹੈ ਨਹੀਂ
ਵੇ ਕਿਤੇ ਆ ਜੀਂ ਵੀਰਾ ਪੇਕੇ ਪਾ ਜੀਂ ਫੇਰਾ
ਵੇ ਮੈਂ ਰੱਜ ਨਾ ਦੇਖਿਆ ਦੀਦਾਰ ਤੇਰਾ

ਲੰਬੀ ਸਬਾਤ ਵਿਚ ਸ਼ਤੀਰ ਹੈ ਨਹੀਂ
ਪੁੱਤਰਾਂ ਤੋਂ ਬਾਝਾਂ ਜੱਗ ਸੀਰ ਹੈ ਨਹੀਂ
ਵੇ ਕਿਤੇ ਆ ਜੀਂ ਵੀਰਾ ਪੇਕੇ ਪਾ ਜੀਂ ਫੇਰਾ

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar