ਜੀ ਆਇਆਂ ਨੂੰ

ਸਕੀਮੀ ਪੁੱਤ

ਅੱਜ ਹਾਕਮ ਤੇ ਬਲਵੰਤ ਬਹੁਤ ਖੁਸ਼ ਸਨ | ਕਿਉਕਿ ਅੱਜ ਬਟਵਾਰਾ ਹੋਣਾ ਸੀ | ਬਟਵਾਰਾ ਜੋ ਹਰ ਪਰਿਵਾਰ ਦਾ ਇੱਕ ਕੋੜਾ ਸੱਚ | ਪਰ ਰਾਜਵੀਰ ਸ਼ਾਂਤ ਸੀ | ਉਸ ਦੇ ਹਾਵ-ਭਾਵ ਤੋ ਲਗਦਾ ਸੀ ਕਿ ਉਸ ਨੂੱ ਇਸ ਵਟਵਾਰੇ ਵਿੱਚ ਕੁੱਝ ਖਾਸ ਦਿਲਚਸਪੀ ਨਹੀ ਸੀ | ਉਹ ਕੱਲ ਹੀ ਸਹਿਰੋ ਆਇਆ ਸੀ |ਇਸ ਬਟਵਾਰੇ ਕਾਰਣ | ਰਾਜਬੀਰ ਸ਼ਹਿਰ ਵਿੱਚ ਇੱਕ ਸਿਆਸੀ ਪਾਰਟੀ ਨਾਲ ਕੰਮ ਕਰਦਾ ਸੀ | ਉਸ ਨੂੱ ਬਸ ਇੱਕੋ ਫਿਕਰ ਸੀ ਕਿ ਮੇਰੇ ਬਾਹਰ ਜਾਣ ਤੇ ਕਿਤੇ ਮੇਰੇ ਘਰ ਵਿੱਚ ਚੋਰੀ ਨਾ ਹੋ ਜਾਵੇ ਕਿਉਕਿ ਪਾਰਟੀ ਦੁਆਰਾ ਇਕੱਠਾ ਹੋਇਆ ਦੋ ਨੰਬਰ ਦਾ ਪੈਸਾ ਉਸ ਦੇ ਘਰ ਰਹਿਦਾ ਸੀ ਤੇ ਪਾਰਟੀ ਦਾ ਇੱਕ ਜਿੰਮੇਦਾਰ ਕਾਮਾਂ ਹੋਣ ਕਾਰਣ ਉਸ ਨੂੱ ਅਕਸਰ ਦਿੱਲੀ-ਚੰਡੀਗੜ ਜਾਣਾ ਪੈਦਾ ਸੀ ਪਰ ਛਿੰਦਰ ਜੋ ਇਨਾ ਦੀ ਮਾਂ ਸੀ ਬਹੁਤ ਉਦਾਸ ਸੀ ਹੋਵੇ ਵੀ ਕਿੱਉ ਨਾ ਜਿਨ੍ਹਾ ਪੁੱਤਾਂ ਨੂੱ ਇੱਕ ਥਾਲ ਵਿੱਚ ਰੋਟੀ ਪਾਕੇ ਦਿੱਤੀ ਹੋਵੇ ਉਹ ਪੁੱਤ ਜਦ ਇੱਕ-ਦੂਜੇ ਤੋ ਦੂਰ ਹੋਵਣ ਤਾ ਦੁੱਖ ਤਾਂ ਹੁੰਦਾ ਹੀ ਹੈ ਉਸ ਨੂੱ ਰਾਜਬੀਰ ਦੀ ਫਿਕਰ ਬਹੁਤ ਸੀ ਛੋਟੀ ਉਮਰ ਵਿੱਚ ਪਹਿਲਾ ਪੜਾਈ ਖਾਤਿਰ ਤੇ ਫਿਰ ਕੰਮ ਖਾਤਿਰ ਘਰ ਤੋ ਦੂਰ ਰਿਹਾ |ਹੋਵੇ ਵੀ ਕਿਉ ਨਾ ਅੱਖੋਂ ਉਹਲੇ ਹੋਇਆ ਪੁੱਤ ਬੇਗਾਨੇ ਬਸ ਪਈ ਦੋਲਤ ਵਾਂਗ ਹੁੰਦਾ|ਉਸ ਨੂੰ ਇਹ ਫਿਕਰ ਵੀ ਸੀ ਕਿ ਰਾਜਬੀਰ ਨਾਲ ਬੇਇਨਸਾਫੀ ਨਾ ਹੋਵੇ
ਤੇ ਇਹ ਵੀ ਸੋਚ ਰਹੀ ਸੀ ਕਿ ਅਜਿਹਾ ਕੀ ਹੋਇਆ ਕਿ ਜਿਹੜੇ ਭਰਾ 25 ਸਾਲ ਤੱਕ ਇੱਕਠੇ ਰਹੇ ਉਹ ਬਟਵਾਰਾ ਕਿਉ ਚਾਹੁੰਦੇ ਨੇ | ਵਿੱਚ ਰਹਿ ਕੇ ਵੀ ਅੱਲਗ ਰਹਿ ਸਕਦੇ ਸੀ ਇਸ ਮਸਲੇ ਨੱੂੰ ਪੰਚਾਇਤ ਵਿੱਚ ਲੈਕੇ ਆਣਾ ਜਰੂਰੀ ਸੀ ? ਸਬੱਬੀ ਉਸ ਦੇ ਮੂੱਹੋ ਨਿਕਲਿਆ ਕਿ ਕਾਸ਼| ਮੇਰੇ ਇੱਕ ਧੀ ਹੁਂਦੀ ਧੀਆਂ ਬੇਗਾਨੀਆਂ ਹੋਕੇ ਵੀ ਆਪਣੀਆ ਹੁੰਦੀਆ ਨੇ ਤੇ ਪੁੱਤ ਆਪਣੇ ਹੋਕੇ ਵੀ ਬੇਗਾਨੇ | ਤੇ ਉਹ ਇਹ ਵੀ ਦੁਆ ਕਰ ਰਹੀ ਸੀ ਕਿ ਚੰਗਾ ਹੋਇਆ ਅੱਜ ਇਹਨਾ ਦਾ ਬਾਪੂ ਜਿੰਦਾ ਨਹੀ | ਅੱਜ ਜੇ ਉਹ ਜਿੰਦਾ ਹੁੰਦਾ ਤਾਂ ਅੱਜ ਜਿੰਦੇ ਜੀ ਮਰ ਜਾਂਦਾ| ਅਜਿਹਾ ਕਿਉ ਹੁੰਦਾ ਹੈ ਕਿ ਜਿਹਨਾ ਵਾਸਤੇ ਅਸੀ ਪਾਈ-ਪਾਈ ਜੋੜਦੇ ਹਾਂ ਉਹੀ ਉਸ ਨੂੰ ਤੋੜਦੇ ਨੇ|ਜਦ ਪੁੱਤ ਇਨੇ ਦੁੱਖ ਦਿੰਦੇ ਨੇ ਦੁਨੀਆ ਕਿਉ ਇਹਨਾ ਦੀ ਦਾਤ ਮੰਗਦੇ ਨੇੱ | ਮਾਂ ਪੰਚਾਇਤ ਜਾਣ ਦਾ ਟਾਈਮ ਹੋ ਗਿਆ ਰਾਜਵੀਰ ਦੀ ਆਵਾਜ ਨੇ ਛਿੰਦਰ ਦੀ ਆਤਮਾ ਨੂੰ ਝਿੰਜੋੜ ਦਿੱਤਾ ਅੱਖਾਂ ਪੂੰਝ ਕੇ ਬੂਝੇ ਮਨ ਨਾਲ ਉਹ ਰਾਜਵੀਰ ਨਾਲ ਚੱਲ ਪਈ | ਤੁਰਦੇ -2 ਫਿਰ ਸੋਚਾਂ ਵਿੱਚ ਗੁੰਮ ਗਈ ਜੇ ਬਟਵਾਰੇ ਤੋ ਬਾਆਦ ਮੈਂਨੂੱ ਕਿਸੇ ਨੇ ਨਾ ਸਾਭਿਆਂ ਤਾਂ ? ਅਕਸਰ ਇਹ ਦੇਖਿਆ ਗਿਆ ਹੈ ਕਿ ਔਲਾਦ ਮਾਪਿਆਂ ਦੀ ਇੱਜਤ ਉਨੀ ਦੇਰ ਹੀ ਕਰਦੀ ਹੈ ਜਿੰਨੀ ਦੇਰ ਦੌਲਤ ਉਨਾਂ ਕੋਲ ਹੁੰਦੀ ਹੈ ਬਾਅਦ ਵਿੱਚ ਉਹ ਉਨਾਂ ਨੂੰ ਬੋਝ ਸਮਝਣ ਲੱਗ ਜਾਦੀਂ ਹੈ ਜੇ ਉਸ ਨਾਲ ਵੀ ਇਹ ਹੋਇਆਂ ਤਾਂ ਉਹ ਤਾ ਜਿਊਂਦੀ ਹੀ ਮਰ ਜਾਵੇਗੀ| ਪੰਚਾਇਤ ਪਹੁੰਚ ਕੇ ਨੀਵੀਆਂ ਅੱਖਾਂ ਨਾਲ ਸਭ ਨੂੰ ਸਤਿਸ੍ਰੀਅਕਾਲ ਬੁਲਾਈ ਤੇ ਸਾਇਡ ਤੇ ਬੈਠ ਗਈ ਤੇ ਬਲਵੰਤ ਤੇ ਹਾਕਮ ਦੂਰੋ ਆਉਂਦੇ ਦਿਖੇ ਤੇ ਉਹਨੂੰ ਲੱਗਿਆ ਕਿ ਸ਼ਾਇਦ ਦੋਨਾਂ ਵਿੱਚ ਸੁਲਹਾ ਹੋ ਗਈ ਹੋਵੇ ਫਿਰ ਨਾ ਹੋਣ ਵਾਲੀ ਹੋਣੀ ਵਾਰੇ ਸੋਚਣ ਲੱਗੀ ਹੇ ! ਪੀਰ ਜੇ ਇਦਾਂ ਹੋ ਜਾਵੇ ਤਾਂ ਤੇਰੇ ਦਰ ਤੇ ਆਕੇ ਚਿਰਾਗ ਜਲਾਵਾਂ ਤੇ ਚਾਦਰ ਚੜਾਵਾਂ ਅਨਭੋਲ ਮਾਂ ਪੀਰਾਂ ਦੇ ਦਰ ਤੇ ਸੁੱਖਾਂ-ਸੁੱਖ ਬਟਵਾਰੇ ਨੂੰ ਟਾਲਣ ਦੀ ਹਰ ਕੋਸ਼ਿਸ ਕਰ ਰਹੀ ਸੀ | ਹਾਕਮ ਤੇ ਬਲਵੰਤ ਨੇ ਅਪਣੇ ਹਿੱਸੇ ਦੀ ਲਿਸਟ ਸਰਪੰਚ ਨੂੰ ਦਿਖਾਈ ਤੇ ਰਾਜਵੀਰ ਦੇ ਹਿੱਸੇ ਦੀ ਵੀੱ| ਜੋ ਵੀ ਵੰਢ ਹੋਈ ਉਸ ਵਿੱਚ ਰਾਜਵੀਰ ਨਾਲ ਬੇਇਨਸਾਫੀ ਹੋਈ ਸੀ | ਸਰਪੰਚ ਤੇ ਪੰਚਾਇਤ ਇਸ ਤੋ ਬਿਲਕੂਲ ਸਹਿਮਤ ਨਹੀ ਸੀ ਉਨਾ ਨੇ ਕਿਹਾ ਕਿ ਰਾਜਵੀਰ ਦੀ ਪੜਾਈ ਤੇ ਬਹੁਤ ਖਰਚਾ ਹੋ ਗਿਆ ਹੈ ਜਿਸ ਕਾਰਣ ਮੋਟਰ ਵਾਲੀ ਜਮੀਨ ਗਹਿਣੇ ਹੈ ਜੋ ਕਿ ਹਾਕਮ ਦੇ ਹਿੱਸੇ ਆਈ ਹੈ ਜੇ ਰਾਜਵੀਰ ਉਸ ਦੇ ਪੈਸੇ ਦੇ-ਦੇ ਤਾ ਸੋਚ ਸਕਦੇ ਹਾਂ ਪੰਚਾਇਤ ਨੇ ਕਿਹਾ ਭਾਈ ਇਹ ਬਾਅਦ ਦੀ ਗੱਲ ਹੈ ਕਿ ਕਿਸ ਤੇ ਕਿੰਨਾ ਖਰਚਾ ਹੋਇਆਂ ਬਟਵਾਰਾ ਤਾਂ ਬਰਾਬਰ ਹੋਣਾ ਚਾਹੀਦਾ ਹੈ ਜੇ ਖਰਚਾ ਦੇਖਿਆ ਜਾਵੇ ਤਾਂ ਤੁਹਾਡੇ ਵਿਆਹ ਤੇ ਬਹੁਤ ਖਰਚ ਹੋਇਆ | ਤੁਹਾਡੇ ਵਿਆਹ ਤੇ ਇਸ ਦੀ ਪੜਾਈ ਦਾ ਖਰਚਾ ਬਰਾਬਰ | ਬਟਵਾਰੇ ਦੀ ਲਿਸਟ ਬਰਾਬਰ ਬਣੇਗੀ | ਆਪਣੇ ਪੁੱਤ ਦੀ ਖਰਚੇ ਪਿਛੇ ਬਹਿਸ ਸੁਣ ਕੇ ਛਿੰਦਰ ਸੋਚਣ ਲਗੀ ਕਿ ਤੁਹਾਨੂੰ ਜੰਮਣ ਤੇ ਬਹੁਤ ਪੀੜਾ ਸਹੀ ਬਹੁਤ ਚਾਦਰਾਂ ਚੜਾਈਆ ਜਦ ਤੁਹਾਨੂੰ ਜੁਕਾਮ ਹੁੰਦਾ ਤਾ ਮੈ ਪੀਰਾਂ ਦੀਆ ਸੁੱਖਾਂ ਸੁੱਖ ਦਿੰਦੀ| ਪਹਿਲਾ ਜੇ ਹਿਸ਼ਾਬ ਕਰਨਾ ਹੈ ਤਾਂ ਮੇਰੇ ਨਾਲ ਕਰੋ | ਜੇ ਦੇ ਸਕਦੇ ਹੋ ਤਾ ਮੇਰਾ ਦੇਣਾ ਦੇਵੋ|ਸਤਿਕਾਰ ਯੋਗ ਪੰਚਾਇਤ ਰਾਜਬੀਰ ਦੀ ਅਵਾਜ ਨੇ ਛਿੰਦਰ ਦੀ ਸੋਚਾ ਦੀ ਲੜੀ ਇੱਕ ਵਾਰ ਫੇਰ ਤੋੜੀ |ਮੈ ਆਪ ਸਭ ਦਾ ਅਭਾਰੀ ਹਾ ਤੇ ਅਪਣੇ ਵੀਰਾ ਦੇ ਫੈਸਲੇ ਤੋ ਬਿਲਕੂਲ ਸਹਿਮਤ ਹਾਂ ਪਰ ਪੁੱਤਰ ਇਹ ਤਾ ਸ਼ਰੇਆਮ ਤੇਰੇ ਨਾਲ ਗਲਤ ਹੋਇਆ ਇੱਕ ਬਜੁਰਗ ਬੋਲਿਆ
ਫਿਰ ਸਤਿਕਾਰ ਯੋਗ ਵੀਰ ਨੇ ਜੋ ਵੀ ਫੈਸਲਾ ਕੀਤਾ ਉਹ ਸੋਚ ਸਮਝ ਕੇ ਹੀ ਕੀਤਾ ਹੋਵੇਗਾ ਮੇਰੇ ਆਪਣੇ ਨੇ ਇਹ ਕੋਈ ਬੇਗਾਨੇ ਨਹੀ | ਬਸ ਜੇ ਦੇ ਸਕਦੇ ਹੋ ਤਾ ਮੈਨੂੰ ਜਮੀਨ ਦੇ ਬਦਲੇ ਪੈਸੇ ਦੇ ਦਿੱਤੇ ਜਾਣ ਤਾ ਕਿ ਮੈ ਮਾਂ ਨਾਲ ਸ਼ਹਿਰ ਜਾਕੇ ਰਹਿ ਸਕਾਂ ਸਭ ਨੇ ਰਾਜਬੀਰ ਦੀ ਗੱਲ ਨਾਲ ਸਹਿਮਤੀ ਜਤਾਈ | ਹਾਕਮ ਤੇ ਬਲਵੰਤ ਵੀ ਇਸ ਗੱਲ ਨਾਲ ਸਹਿਮਤ ਹੋ ਗਏ |ਸਾਰੀ ਪੰਚਾਇਤ ਵਿੱਚ ਰਾਜਬੀਰ ਦੀ ਸਿਫਤ ਹੋ ਰਹੀ ਸੀ ਹੋਣੀ ਵੀ ਚਾਹੀਦੀ ਸੀ ਜਿਸ ਮਾਂ ਨੇ ਜੰਮ ਕੇ ਵੱਡਾ ਕੀਤਾ ਉਸ ਮਾਂ ਦਾ ਨਾ ਤਾਂ ਕਿਸੇ ਵੀ ਹਿੱਸੇ ਵਿੱਚ ਨਹੀ ਸੀ ਸਾਰੇ ਪਾਸੇ ਪੁੱਤ ਦੀ ਸਿਫਤ ਸੁਣ ਛਿੰਦਰ ਫੁੱਲੇ ਨਹੀ ਸੀ ਸਮਾ ਰਹੀ ਹੁਣ ਉਸ ਨੂੰ ਬਟਵਾਰੇ ਦਾ ਦੁੱਖ ਘੱਟ ਤੇ ਪੁੱਤ ਦੀ ਸਿਫਤ ਦੀ ਖੁਸ਼ੀ ਜਿਆਦਾ ਹੋ ਰਹੀ ਸੀ ਅਸਲ ਵਿੱਚ ਗੱਲ ਇਹ ਸੀ ਕਿ ਕੁੱਝ ਮਹੀਨੇ ਬਾਅਦ ਚੋਣਾ ਸਨ ਤੇ ਰਾਜਵੀਰ ਇਸ ਹਲਕੇ ਤੋ ਚੋਣ ਲੜਣ ਵਾਲਾ ਸੀ ਉਸਦਾ ਇਹ ਕਦਮ ਉਸ ਨੂੰ ਬਿਨਾ ਚੋਣ ਪ੍ਰਚਾਰ ਦੇ ਜਿੱਤ ਦੇ ਨੇੜੇ ਲੇ ਗਿਆ ਸੀ ਕਿਉਕਿ ਨਾਲ ਦੇ ਪਿੰਡਾ ਦੇ ਕੁੱਝ ਲੋਕ ਵੀ ਆਏ ਸਨ | ਇਸ ਗਲ ਦੀ ਚਰਚਾ ਨਾਲ ਦੇ ਪਿੰਡਾ ਵਿੱਚ ਹੋਣੀ ਸੀ ਤੇ ਲੋਕਾ ਨੇ ਇਹ ਸੋਚ ਕੇ ਉਸ ਨੂੱ ਵੋਟਾ ਦੇਣ ਗਏ ਜੋ ਇਨਸਾਨ ਅੱਜ ਦੇ ਸਮੇ ਵਿੱਚ ਵੀ ਅਪਣੇ ਭਰਾਵਾ ਦਾ ਹੁਕਮ ਸਿਰ ਮੱਥੇ ਰਖ ਸਕਦਾ ,ਜੋ ਇਨਸਾਨ ਅੱਜ ਵੀ ਸਰਵਣ ਬਣ ਅਪਣੇ ਮਾਤਾ ਦੀ ਸੇਵਾ ਕਰ ਸਕਦਾ ਉਹ ੱਿਕ ਚੰਗਾ ਨੇਤਾ ਵੀ ਬਣ ਸਕਦਾ ਬਿਨਾ ਚੋਣ ਪ੍ਰਚਾਰ ਤੇ ਉਹ ਲੱਖਾ ਦੇ ਦਿਲਾ ਤੱਕ ਪਹੁੰਚ ਗਿਆ ਸੀ ਤੇ ਮਾਂ ਤੋ ਚੰਗਾ ਤੇ ਵਿਸ਼ਵਾਸ਼ ਪਾਤਰ ਚੌਕੀਦਾਰ ਉਸਨੂੰ ਕਿੱਥੇ ਮਿਲ ਸਕਦਾ ਸੀ ਤੇ ਛਿੰਦਰ ਆਪਣੇ ਰਾਜਵੀਰ ਵਿੱਚ ਸਰਵਣ ਦੇਖ ਲਗਾਤਾਰ ਹੰਝੂ ਵਹਾ ਰਹੀ ਸੀ ਤੇ ਇਹ ਦੁਆ ਕਰ ਰਹੀ ਸੀ ਕਿ ਹਰ ਜਨਮ ਮੇਰਾ ਇਹ ਪੁੱਤ ਹੋਵੇ ਤੇ ਮੈ ਬੈਠਾ ਸਰਵਣ ਤੇ ਸਕੀਮੀ ਪੁੱਤ ਵਿੱਚ ਫਰਕ ਲੱਭ ਰਿਹਾ ਸੀ ||

–“ਦੀਪ ਮਨੀ ਚੰਦਰਾ”

About deep manni

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar