ਜੋ ਸਬ ਤੇ ਲਾਗੂ ਹੋ ਜਵੇ ਗਲ ਓਹ ਵੀ ਹੁੰਦੀ ਠੀਕ,
ਸਿਧੇ ਸਾਧੇ ਢੰਗ ਨਾਲ ਆਖੀਏ, ਭਾਵੇਂ ਰਮ੍ਝ ਹੋਵੇ ਬਰੀਕ,
ਐਥੇ ਕੋਈ ਕਿਸੇ ਤੋਂ ਘਟ ਨਈ , ਸਬ ਇਕ ਤੋਂ ਇਕ ਵਧੀਕ,
ਪਹਲਾ ਕਈ ਹਜਾਰਾਂ ਸਾਲ ਸੀ, ਹੁੰਦੇ ਸਾਇੰਸਦਾਨ ਗ੍ਰੀਕ,
ਫਿਰ ਵੀ ਅਮਰੀਕਾ ਦੇ ਨਾਮ ਤੇ ਰਖਦੇ ਪੁੱਤ ਦਾ ਨਾਮ ਅਮਰੀਕ,
ਨਈ ਇਕ ਸੜਕ ਹੈ ਜਾਂਦੀ ਦੋਸਤੋ, ਐਥੋਂ ਇੰਗਲਿਸ਼ਤਾਨਾ ਤੀਕ,
ਓਥੇ ਕੁੜੀ ਓਪੇਰਾ ਗਾਂਵਦੀ, ਜੇਹਦੀ ਸਬ ਤੋਂ ਉੱਚੀ ਚੀਕ,
ਰੋਮਨ ਖੁਦ ਨੂ ਉਚਾ ਦੱਸਦੇ, ਜੋ ਰੋਮ ਸ਼ਹਰ ਵਸਨੀਕ,
ਖੁਦ ਵੀ ਪੜਯਾ ਹੁੰਦਾ ਕਾਸ਼ ਜੇ, ਓਹਨਾ ਨੇ ਬਾਇਬਲ ਵਾਲਾ ਸਟੀਕ,
ਸਾਰੀ ਦੁਨਿਆ ਸਾਂਝੀਵਾਲਤਾ, ਰਬ ਸਬ ਦੇ ਵਿਚ ਸ਼ਰੀਕ,
ਕਾਹਤੋਂ ਖਿਚ੍ਚ ਤੀ ਤੂੰ ਪਰਮਾਤਮਾ, ਗੋਰੇ ਕਾਲੇ ਵਿਚ ਇਹ ਲੀਕ,
ਖੋਰੇ ਕੇਹੜੇ ਲੋਕ ਸ਼ਨੀਚਰੀ, ਤੇ ਕੇਹੜੇ ਨੇ ਮੰਗਲੀਕ,
ਜੀ ਕੋਈ ਪਾਵੇ ਫਿਰੋਜਾ, ਮੋਤੀ, ਨੀਲਮ, ਹੀਰਾ ਅਤੇ ਅਧੀਕ,
ਚਲ ਛਡ ਤੂੰ ਕੀ ਲੈਣਾ ਦੋਸਤਾ, ਤੇਰੇ ਸਾਰੇ ਹੀ ਯਾਰ ਰਫੀਕ,
ਤੇਰੀ ਚਾਹ ਵੀ ਠੰਡੀ ਹੋ ਗਈ, ਹੁਣ ਪੀ ਜਾ ਲਾਕੇ ਡੀਕ,
ਜੇ ਤੂ ਚਾਹੁਨੈ ਸ਼ਾਯਰੀ ਆ ਜਵੇ, ਤਾਂ ਲਭ ਲੈ ਥਾਂ ਰਮਨੀਕ,
ਓਹ ਤੂ ਵਿੰਗ ਵਲੇਂਵੇ ਛਡ ਓਏ, ਜੇ ਹੋਣਾ ਲੋਕਾਂ ਦੇ ਨਜਦੀਕ,
ਨੀ ਮੈਂ ਲੈ ਕੇ ਹਾਜਿਰ ਹੋ ਗਯਾ, ਮੇਰੀ ਜਿੰਨੀ ਸੀ ਤੌਫੀਕ,
ਏਹੀ ਕਰੋ ਕਬੂਲ ਸਰੋਤੇਓੰ, ਤੇ ਕਰ ਦੇਣਾ ਤਸਦੀਕ,
ਕਿਧਰੇ ਭੁੱਲ ਨਾ ਜਾਯੋ ਮੇਹਰ੍ਮੋੰ, ਮੇਹ੍ਫਿਲ ਵਾਲੀ ਤਾਰੀਕ,
ਜੇ ਰਬ ਕਰੇ ਕੇ ਹੁਣ “ਸਰਤਾਜ” ਦੀ, ਹਰ ਇਕ ਨੂ ਰਵੇ ਉਡੀਕ,
ਜੀ ਮੇਰੇਆ ਮਲਕਾ,
ਜੀ ਸਚੇਆ ਪਾਤਸ਼ਾਹ,
ਹੋ ਦਾਸ ਅਰ੍ਜਾਂ ਕਰਦਾ ਤੇਰੀਆਂ…!!!
–ਸਰਤਾਜ