ਜੀ ਆਇਆਂ ਨੂੰ
You are here: Home >> Literature ਸਾਹਿਤ >> kavitavaan ਕਵਿਤਾਵਾਂ >> ਸ਼ਰੀਹ ਦੇ ਫੁੱਲ

ਸ਼ਰੀਹ ਦੇ ਫੁੱਲ

ਦਿਲ ਦੇ ਝੱਲੇ ਮਿਰਗ ਨੂ ਲੱਗੀ ਹੈ ਤੇਹ |
ਪਰ ਨੇ ਦਿਸਦੇ ਹਰ ਤਰਫ਼ ਵੀਰਾਂਨ ਥੇਹ |

ਕੀ ਕਰਾ ? ਕਿਥੋਂ ਬੁਝਾਵਾਂ ਮੈਂ ਪਿਆਸ,
ਹੋ ਗਏ ਬੰਜਰ ਜਹੇ ਦੋ ਨੈਣ ਏਹ |

ਥਲ ਹੋਏ ਦਿਲ ਚੋ ਗਮਾ ਦੇ ਕਾਫਿਲੇ ,
ਰੋਜ਼ ਲੰਗਦੇ ਨੇ ਉਡਾ ਜਾਂਦੇ ਨੇ ਖੇਹ |

ਦੁਆਰ ਦਿਲ ਦੇ ਖਾ ਗਈ ਹਠ ਦੀ ਸਿਓਂਕ ,
ਖਾ ਗਈ ਚੰਦਨ ਦੀ ਦੇਹ ਬਿਰਹੋ ਦੀ ਲੇਹ |

ਰਤਨ ਖੁਸ਼ੀਆਂ ਦੇ ਮਣਾ ਮੂੰਹ ਪੀ ਲਏ ,
ਇੱਕ ਪਰਾਗਾ ਰੋੜ ਪਰ ਹੋਏ ਨਾ ਪੀਹ |

ਮਨ ਮੋਏ ਦਾ ਗਾਹਕ ਨਾ ਮਿਲਿਆ ਕੋਈ ,
ਤਨ ਦੀ ਡੋਲੀ ਦੇ ਮਿਲੇ ਪਰ ਰੋਜ਼ ਵੀਹ |

ਚਿਰ ਹੋਇਆ ਮੇਰੇ ਮੁਹਾਂਣੇ ਡੁਬ ਗਏ ,
ਹੁਣ ਸਹਾਰੇ ਖਿਜਰ ਦੇ ਦੀ ਲੋੜ ਕੀਹ ?

ਜਾਂਣਦੇ ਬੁਝਦੇ ਯੇਰੂ ਦੇ ਰਿਹਨੁਮਾ ,
ਚਾੜੇ ਨੇ ਬੇ-ਗੁਨਾਹ ਸੂਲੀ ਮਸੀਹ |

ਮੇਰਿਆਂ ਗੀਤਾਂ ਦੀ ਮੈਨਾਂ ਮਰ ਗਈ ,
ਰਹਿ ਗਿਆ ਪਾਂਧੀ ਮੁਕਾ ਪਹਿਲਾ ਹੀ ਕੋਹ |

ਆਖਰੀ ਫੁੱਲ ਵੀ ਸ਼ਰੀਹ ਦਾ ਡਿਗ ਪਿਆ ,
ਖਾ ਗਿਆ ਸਰਸਬਜ਼ ਜੂਹਾਂ ਸਰਦ ਪੋਹ |

ਚੰਨ ਦੀ ਰੋਟੀ ਪਕਾਈ ਤਾਰਿਆਂ ,
ਬਦਲੀਆਂ ਮਰ ਜਾਣੀਆਂ ਗਈਆਂ ਲੈ ਖੋਹ |

ਗੋਦਵੀਂ ਆਸਾਂ ਦੀ ਡੋਰੀ ਟੁੱਟ ਗਈ |
ਧਾਣ ਚਿੜੀਆਂ ਠੁੰਗ ਲਏ ਥੌਥੇ ਨੇ ਤੋਹ|

ਪੈ ਗਈਆਂ ਫੁੱਲਾਂ ਦੇ ਮੂੰਹ ਤੇ ਝੁਰੜੀਆਂ ,
ਤਿਤਲੀਆਂ ਦੀ ਹੋ ਗਈ ਧੁੰਦਲੀ ਨਿਗਾਹ |

ਫੂਕ ਘਤੇ ਪੱਰ ਕਿਸੇ ਅੱਜ ਮੋਰ ਦੇ ,
ਹਫ਼ ਗਏ ਕਿੱਸੇ ਭੌਰ ਦੇ ਉੱਡ ਉੱਡ ਕੇ ਸਾਹ |

ਵਗ ਰਹੀ ਹੈ ਓਪਰੀ ਜਹੀ ਅੱਜ ਹਵਾ ,
ਲੌਂਗ ਊਸ਼ਾ ਦੇ, ਦੀ ਹੈ ਕੁਝ ਹੋਰ ਭਾਹ |

ਫੂਕ ਲੈਣੇ ਨੇ ਮੈ ਢਾਰੇ ਆਪਣੇ ,
ਭੁਲ ਜਾਣੇ ਨੇ ਮੈਂ ਆਪਣੇ ਆਪ ਰਾਹ |

ਦੂਰ ਹੋ ਕ ਬਹਿ ਦਿਲੇ ਦੀਏ ਹਸਰਤੇ ,
ਛੂਹ ਨਾ ਪੀਰਾਂ ਮਾਰੀਏ ਮੈਨੂ ਨਾ ਛੂਹ |

ਖਾਣ ਦੇ ਜਿੰਦੂ ਨੁੰ ਕੱਲਰ ਸੋਗ ਦੇ ,
ਮਹਿਕੀਆਂ ਰੋਹੀਆਂ ਦੇ ਵੱਲ ਇਹਨੂੰ ਨਾ ਧੂਹ |

ਥਕ ਗਈ ਮੂੰਹ-ਜ਼ੋਰ ਜਿੰਦ ਲਾਹ ਲੈ ਲਗਾਮ ,
ਨਰੜ ਕੇ ਬੰਨ ਲੈ ਮੇਰੀ ਬੇ-ਚੈਨ ਰੂਹ |

ਪੀਣ ਦੇ ਆਡਾ ਨੂੰ ਪਾਣੀ ਪੀਣ ਦੇ ,
ਭਰ ਨਸਾਰਾ. ਵਹਿਣ ਦੇ ਨੈਣਾ ਦੇ ਖੂਹ |

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar