ਸੋਹਣੀ ਤੇ ਸੁਨੱਖ਼ੀ ਨਾਰ ਸਾਰਿਆਂ ਨੂੰ ਲੱਗਦੀ ਏ ਚੰਗੀ ਮਿੱਤਰੋ,
ਚੁੱਕਦੇ ਨੇ ਫ਼ਾਇਦਾ ਮਜਬੂਰੀ ਦਾ ਜੇ ਹੋਵੇ ਉਹਨੂੰ ਤੰਗੀ ਮਿੱਤਰੋ,
ਵੱਡਿਆਂ ਅਮੀਰਜ਼ਾਦਿਆਂ ਨੇ ਸੰਗ ਕਿੱਲੀ ਉੱਤੇ ਟੰਗੀ ਮਿੱਤਰੋ,
ਸੋਹਣੀ ਤੇ ਸੁਨੱਖ਼ੀ ਨਾਰ ਸਾਰਿਆਂ ਨੂੰ ਲੱਗਦੀ ਏ ਚੰਗੀ ਮਿੱਤਰੋ |
ਸਦੀਆਂ ਤੋਂ ਪੈਂਦਾ ਆਇਆ ਰੌਲਾ ਇਹ ਲੋਕੋ ਕੋਈ ਹੁਣ ਦਾ ਨਹੀਂ,
ਗੂੰਗਾ, ਬੋਲਾ, ਅੰਨ੍ਹਾਂ ਰੱਬ ਵੇਖੇ ਨਾ ਤੇ ਕਦੇ ਕੁਝ ਸੁਣਦਾ ਨਹੀਂ,
ਪੀਰ ਤੇ ਫ਼ਕੀਰ ਸਾਊ ਬੰਦਿਆਂ ਤੋਂ ਵੱਧ ਹੋ ਗਏ ਭੰਗੀ ਮਿੱਤਰੋ,
ਸੋਹਣੀ ਤੇ ਸੁਨੱਖ਼ੀ ਨਾਰ ਸਾਰਿਆਂ ਨੂੰ ਲੱਗਦੀ ਏ ਚੰਗੀ ਮਿੱਤਰੋ |
ਝੂਠੀਆਂ ਕਹਾਣੀਆਂ ਸੁਣਾਕੇ ਨੇਤਾ ਲੋਕੋ ਥੋੱਡਾ ਢਿੱਡ ਭਰਦੇ,
ਚੰਗੇ ਨੇਤਾ ਬੰਬ ਨਾਲ ਫ਼ੂਕ ਦਿੱਤੇ ਮਾੜੇ ਵੇਖੋ ਰਾਜ ਕਰਦੇ,
ਐਸਿਆਂ ਕਮੀਨਿਆਂ ਨੂੰ ਵੇਚ ਆਂਵਾਂ ਮੋਗੇ ਵਾਲੀ ਮੰਡੀ ਮਿੱਤਰੋ,
ਸੋਹਣੀ ਤੇ ਸੁਨੱਖ਼ੀ ਨਾਰ ਸਾਰਿਆਂ ਨੂੰ ਲੱਗਦੀ ਏ ਚੰਗੀ ਮਿੱਤਰੋ
ਦੇਸ਼ ਦਿਆਂ ਮੁੰਡਿਆਂ ਨੂੰ ਆਸ਼ਕੀ ਦਾ ਚਿੰਬੜਿਆ ਭੂਤ ਚੰਦਰਾ,
ਕੁੜੀਆਂ ਦੀ ਅਕਲ ਤੇ ਲੱਗਦਾ ਏ ਮੈਨੂੰ ਲੱਗ ਗਿਐ ਜੰਦਰਾ,
ਕਰ ਦਿਓ ਮਾਫ਼ ਯਸ਼ੂ ਜਾਨ ਜੇ ਹੋਈ ਕਿਤੇ ਭੰਡੀ ਮਿੱਤਰੋ,
ਸੋਹਣੀ ਤੇ ਸੁਨੱਖ਼ੀ ਨਾਰ ਸਾਰਿਆਂ ਨੂੰ ਲੱਗਦੀ ਏ ਚੰਗੀ ਮਿੱਤਰੋ |