ਜਦ ਵੀ ਸੱਚ ਦਾ ਕਤਲ ਹੋਇਆ ਹੈ,
ਅੰਬਰ ਤੋਂ ਸੂਰਜ ਰੋਇਆ ਹੈ।
ਥਾਰੇ ਸਿਸਕ ਸਿਸਕ ਕੇ ਵਿਲਕੇ ,
ਵੇਖ ਕੇ ਕਿੰਨਾ ਜੁਲਮ ਹੋਇਆ ਹੈ।
ਜਿਸ ਬੋਹੜ ਦੀ ਛਾਂ ਮਾਣੀ ਸੀ,
ਲੱਕੜ ਹਾਰੇ ਕੱਟਿਆ ਹੈ
ਅੱਜ ਫਿਰ ਜਦੋਂ ਚੁਮਾਸਾ ਲੱਗਾ
ਲੱਕੜ ਹਾਰਾ ਵੀ ਰੋਇਆ ਹੈ।
ਚਿੱਟੇ ਬਸਤਰ ਪਾ ਕੇ ਜਿਹੜੇ ਲੋਕਾਂ ਨੂੰ ਉਪਦੇਸ਼ ਸੀ ਕਰਦਾ,
ਨਗਨ ਅਵਸਥਾ ਵਿੱਚ ਜਦ ਫੜਿਆ ਜਨਤਾ ਉਸਨੂੰ ਬਹੁਤ ਧੋਇਆ ਹੈ।
ਚਿੜੀਆਂ ਕਾਵਾਂ ਦੇ ਸ਼ੋਰ ਨਾਲ ਮੇਰਾ ਘਰ ਸੀ ਰਹਿੰਦਾ,
ਏਨੀ ਜਹਿਰ ਮਿਲ਼ਾਈ ਧਰਤੀ ਏਨਾ ਸਭਦਾ ਅੰਤ ਹੋਇਆ ਹੈ।
ਸੱਚ ਲੋਕਾਂ ਜੋ ਲੋਕਾਂ ਲਈ ਲੜਦਾ ਸੀ, ਝੂਠ ਨੂੰ ਵਿੱਚੋਂ ਫੜਦਾ ਸੀ,
ਚਾੜ ਦਿਉ ਇਸ ਸੱਚ ਨੂੰ ਸੂਲ਼ੀ ਫਿਰ ਹਾਕਮ ਦਾ ਹੁਕਮ ਹੋਇਆ ਹੈ।
ਮੁਨਸਿਫ ਜਾ ਝੁਠ ਨਾਲ਼ ਰਲ਼ਿਆ ਸ਼ਰੇਆਮ ਸੱਚ ਨੂੰ ਕੋਹਿਆ ਹੈ।
ਉਦੋਂ ਜਦੋਂ ਸੱਚ ਦਾ ਕਤਲ ਹੋਇਆ ਹੈ ਮੇਰੀ ਰੂਹ ਦਾ ਕਤਲ ਹੋਇਆ ਹੈ।
–ਮਨਮੋਹਨ ਭਿੰਡਰ, ਨਿਊਯਾਰਕ