ਕੁੰਡਲੀ ਮਾਰ ਕੇ
ਬੈਠਾ ਹੋਇਆ ਸੱਪ ਯਾਦ ਕਰਦਾ ਹੈ |
ਤੇ ਸੱਪ ਸਪਣੀ ਤੋਂ ਡਰਦਾ ਹੈ |
ਉਹ ਅਕਸਰ ਸੋਚਦਾ ਹੈ ,
ਜ਼ਹਿਰ ਫੁੱਲਾਂ ਨੂੰ ਚੜਦਾ ਹੈ ਕਿ
ਜਾਂ ਕੰਡਿਆਂ ਨੂੰ ਚੜਦਾ ਹੈ |
ਸੱਪ ਵਿਚ ਜ਼ਹਿਰ ਹੁੰਦਾ ਹੈ
ਪਰ ਕੋਈ ਹੋਰ ਮਰਦਾ ਹੈ ,
ਜੇ ਸੱਪ ਕੀਲਿਆ ਜਾਵੇ
ਤਾਂ ਉਹ ਦੁੱਧ ਤੋਂ ਵੀ ਡਰਦਾ ਹੈ |
ਸੱਪ ਕਵਿਤਾ ਦਾ ਹਾਣੀ ਹੈ |
ਪਰ ਉਹ ਲੋਕਾਂ ਨੂੰ ਲੜਦਾ ਹੈ |
ਸੱਪ ਮੋਇਆ ਹੋਇਆ ਵੀ ਜੀਅ ਪੈਂਦਾ
ਜਦੋਂ ਉਹ ਅੱਗ ‘ਚ ਸੜਦਾ ਹੈ |
ਸੱਪ ‘ਨੇ.ਰੇ ਤੋਂ ਨਹੀਂ ਡਰਦਾ ,
ਪਰ ਉਹ ਦੀਵੇ ਤੋਂ ਡਰਦਾ ਹੈ
ਸੱਪ ਵਾਹਣਾਂ ‘ਚ ਨਸਦਾ ਹੈ
ਨਾ ਪਰ ਕੰਧਾਂ ਤੇ ਚੜਦਾ ਹੈ
ਪਰ ਕੁੰਡਲੀ ਮਾਰ ਕੇ ਬੈਠਾ ਹੋਇਆ ਸੱਪ
ਗੀਤ ਪੜਦਾ ਹੈ |
Tagged with: folk song geet kavitavaan ਕਵਿਤਾਵਾਂ Literature ਸਾਹਿਤ lok geet Lok Geet ਲੋਕ ਗੀਤ Maa Boli maa boli punjabi Mahaan rachnavanਮਹਾਨ ਰਚਨਾਵਾਂ mhan rachna mhan rachnawan Poem poems poet Poetry punjabi punjabi maa boli punjabi poems shayiri Shayiri ਸ਼ਾਇਰੀ shiv kumar shiv kumar btalvi Shiv Kumar Btalvi ਸ਼ਿਵ ਕੁਮਾਰ ਬਟਾਲਵੀ song Songs ਗੀਤ sup ਪੰਜਾਬੀ ਪੰਜਾਬੀ ਕਵਿਤਾਵਾਂ ਪੰਜਾਬੀ ਮਾਂ ਬੋਲੀ ਮਹਾਨ ਰਚਨਾ ਮਾਂ ਬੋਲੀ ਮਾਂ ਬੋਲੀ ਪੰਜਾਬੀ ਸ਼ਿਵ ਕੁਮਾਰ ਸੱਪ
the poem u has writtn is really nice.
ਬਹੁਤ ਸੋਹਣਾ ਲਿਖਿਆ ਜੀ