ਥਲ ਮਾਰੂ ਤਪ ਦੋਜ਼ਖ਼ ਹੋਇਆ ਆਤਿਸ਼ ਸੋਜ਼ ਹਿਜਰ ਦੀ
ਮੁੜਨ ਮੁਹਾਲ ਵਿਖਾਲਣ ਔਖੀ ਸੂਰਤ ਕੈਚ ਸ਼ਹਿਰ ਦੀ
ਜਬ ਲਗ ਤਾਹਨਗ ਨਿਰਾਸ ਨਹੀਂ ਜਿਉਂ ਯੂਸੁਫ਼ ਤਾਹਨਗ ਮਿਸਰ ਦੀ
ਹਾਸ਼ਿਮ ਸਖ਼ਤ ਬਲੋਚ ਕਮੀਨੇ ਬੇ ਇਨਸਾਫ਼ ਬੇ ਦਰਦੀ
ਕੁੱਝ ਵਗ ਦੀ, ਕੁੱਝ ਢੀਂਦੀ ਬਹਿੰਦੀ, ਉਠਦੀ ਤੇ ਦੱਮ ਲੈਂਦੀ
ਜਿਉਂ ਕਰ ਟੁੱਟ ਸ਼ਰਾਬੋਂ ਆਵੇ ਫਿਰ ਉਤੇ ਵੱਲ ਵੇਹੰਦੀ
ਢੂੰਡੇ ਖੋਜ ਸ਼ੁਤਰ ਦਾ ਕੱਤ ਵੱਲ ਹਰਗਿਜ਼ ਭਾਲ ਨਾ ਪੈਂਦੀ
ਹਾਸ਼ਿਮ ਜਗਤ ਨਾ ਕਿਉਂ ਕਰ ਗਾਨਵੇਂ ਪ੍ਰੀਤ ਸਪੋਰਨ ਜਿੰਦੀ
ਕੁਦਰਤ ਨਾਲ ਸੱਸੀ ਹਥ ਆਇਆ ਫਿਰ ਦੀ ਖੋਜ ਸ਼ੁਤਰ ਦਾ
ਜਾਣ ਨਹੀਂ ਉਹ ਖੋਜ ਸੱਸੀ ਨੂੰ ਮਿਲਿਆ ਜਾਮ ਖ਼ਿਜ਼ਰ ਦਾ
ਯਾ ਉਹ ਨੂਰ ਨਜ਼ਰ ਦਾ ਕਹੀਏ ਦਾਰੂ ਦਰਦ ਹਿਜਰ ਦਾ
ਹਾਸ਼ਿਮ ਬਿਲਕ ਸੱਸੀ ਨੂੰ ਮਿਲਿਆ ਕਾਸਦ ਕੈਚ ਸ਼ਹਿਰ ਦਾ