ਆ ਮੁੜ ਜਾ ਨਹੀਂ ਤੁਧ ਵੱਲ ਪ੍ਰੀਤ ਪੁਨੂੰ ਦੀ ਐਸੀ
ਮਸਤ ਬੇਹੋਸ਼ ਨਾ ਰਹਿਸੀ ਮੂਲੇ ਅੰਤ ਸਮੇਂ ਸਿੱਧ ਲਿੱਸੀ
ਆਪੇ ਵੇਖ ਲਹਾਂ ਵੱਲ ਤੇਰੇ ਜਾਗ ਲਈ ਮੁੜ ਪੀਸੀ
ਹਾਸ਼ਿਮ ਬਾ੍ਹਝ ਦੋਂਵੇਂ ਤਿੰਨ ਮਿਲੀਆਂ ਚਾਟ ਲੱਗੀ ਮਨ ਕਿਸੀ
ਮਾਏ ਸਖ਼ਤ ਜ਼ੰਜੀਰ ਬਲੋਚਾਂ ਹੋਤ ਪੁਨੂੰ ਨੂੰ ਪਾਏ
ਕੱਦ ਉਹ ਮੁੜਨ ਪਿਛਾਹਾਂ ਦਿੰਦੇ ਐਡ ਕੋਕਰਮੇਂ ਆਏ
ਸ਼ਾਲਾ ਰਹਿਣ ਖ਼ਰਾਬ ਹਮੇਸ਼ਾ ਦੁਖੀਏ ਆਨ ਦਿਖਾਏ
ਹਾਸ਼ਿਮ ਕੈਡਿਕ ਬਾਤ ਸੱਸੀ ਨੂੰ ਜੇ ਰੱਬ ਫਿਰ ਮਿਲਾਏ
ਦਿਲ ਦੀ ਬਾਤ ਸਮਝ ਸਨ ਧਿਆ ਕਰ ਕੁੱਝ ਹੋਸ਼ ਟਿਕਾਣੇ
ਜ਼ੋਰਾ ਕਰਨ ਮੁਹਾਲ ਬਦੀਸੇਂ ਜਾਨਣ ਬਾਲ ਇਆਨੇ
ਬਾ੍ਹਝ ਪਿਆਰ ਚੁਰਾ ਖੜੇ ਕਣ ਆਦਮ ਰੂਪ ਸਿਆਣੇ
ਹਾਸ਼ਿਮ ਸਮਝ ਵਿਚਾਰ ਬਲੋਚਾਂ ਕੀ ਸਿਰ ਦਿਵਸ ਧਗਾਨੇ
ਮਾਉ ਫਿਰ ਸੱਸੀ ਨੂੰ ਆਖੇ ਨਾ ਚਟਰ੍ਹ ਚਆ ਦੀਵਾਨੀ
ਕੱਦ ਹੁਣ ਜਾ ਬਲੋਚਾਂ ਮਲਸੇਂ ਪੈਰੀਂ ਤੁਰਨ ਬਿਗਾਨੀ
ਸੂਲੀ ਸਾਰ ਅੱਗੇ ਥਲ ਮਾਰੂ ਤਰਸ ਮਰੇਂ ਬਣ ਪਾਣੀ
ਹਾਸ਼ਿਮ ਜਾਣ ਮੁਹਾਲ ਅਕੀਲੀ ਬਰਵਰ ਕਾਹ ਬੀਆਬਾਨੀ
ਸਨ ਮਾਏ ਜੇ ਕਰ ਰੂੰ ਐਂਵੇਂ ਹੋਣ ਮੇਰੇ ਦਿਲਬਰ ਦੇ
ਦਿਲਬਰ ਬੇ ਪਰਵਾਹ ਹਮੇਸ਼ਾ ਕੁੱਝ ਪ੍ਰਵਾਹ ਨਾ ਕਰ ਦੇ
ਵੇਖ ਚਕੋਰ ਪਤੰਗ ਵਿਚਾਰੇ ਮੁਫ਼ਤ ਬੁਰੇ ਵਿਚ ਮਰ ਦੇ
ਹਾਸ਼ਿਮ ਮੋੜ ਰਹੇ ਨਹੀਂ ਮੁੜ ਦੀ ਘਰ ਦੇ ਲੋਕ ਸ਼ਹਿਰ ਦੇ