ਮਸਤ ਬੇਹੋਸ਼ ਹੋਇਆ ਸ਼ਹਿਜ਼ਾਦਾ ਰਿਹਾ ਸਵਾਲ ਜਵਾਬੋਂ
ਇਕ ਨਿੰਦਰ ਗੱਲ ਬਾਨ੍ਹ ਸੱਸੀ ਦੀ ਡਿੱਗਿਆ ਹੋਰ ਸ਼ਰਾਬੋਂ
ਆਸ਼ਿਕ ਹੋਵਣ ਤੇ ਸਿੱਖ ਪਾਵਨ ਇਹ ਗੱਲ ਦੂਰ ਹਿਸਾਬੋਂ
ਹਾਸ਼ਿਮ ਜਨ ਕਣ ਰਾਹ ਇਸ਼ਕ ਦੀ ਕਾਜ ਗਵਾਇਆ ਖ਼ਵਾਬੋਂ
ਨਸਫ਼ੋਂ ਰਾਤ ਗਈ ਕਰਵਾਨਾਂ ਕਰਹਾਂ ਤੰਗ ਕਸਾਏ
ਮਹਮਲ ਮਸਤ ਬੇਹੋਸ਼ ਪੁਨੂੰ ਲੈ ਸ਼ਹਿਰ ਭਨਬੋਰੋਂ ਦਹਾਏ
ਕਠਿਨ , ਕਠੋਰ, ਬੇ ਤਰਸ , ਕੁ ਕਰ ਮੈਂ ਯਾਰ ਵਿਛੋੜ ਲਿਆਏ
ਹਾਸ਼ਿਮ ਰੋਣ ਕਲਾਵਨ ਵਾਲੇ ਫਿਰ ਸੱਸੀ ਦਿਨ ਆਏ
ਤਿੱਬੜੀ ਰਾਤ ਹੋਇਆ ਦਿਨ ਰੌਸ਼ਨ ਆਨ ਚਿੜੀ ਚਚਲਾਨੀ
ਸੂਰਜ ਜਾਣ ਨਹੀਂ ਉਹ ਜਲ ਦੀ ਵੇਖ ਚਿਖ਼ਾ ਆਸਮਾਨੀ
ਖ਼ਾਤਿਰ ਕਰਨ ਕਬਾਬ ਸੱਸੀ ਦੇ ਮਾਰ ਜੁਦਾਈ ਕਾਣੀ
ਹਾਸ਼ਿਮ ਆਨ ਬਣੇ ਜਿਸ ਜਾਣੇ ਕੀ ਗੱਲ ਕਰਨ ਜ਼ਬਾਨੀ
ਨੈਣ ਉਘਾੜ ਸੱਸੀ ਜਦ ਵੇਖੇ ਜਾਗ ਲਈ ਸਿੱਧ ਆਈ
ਨਾ ਉਹ ਉਠ ਨਾ ਊਠਾਂ ਵਾਲੇ ਨਾ ਉਹ ਜਾਮ ਸੁਰਾਹੀ
ਵਾਹਦ ਜਾਣ ਪਈ ਉਹ ਨਾਹੀਂ ਨਾਲ ਪਈ ਜਿਸ ਆਹੀ
ਹਾਸ਼ਿਮ ਨੂੜ ਸਿੰਗਾਰ ਸੱਸੀ ਨੇ ਖ਼ਾਕ ਲਈ ਸਿਰ ਪਾਈ
ਜਿਸ ਦਿਨ ਹੋਤ ਸੱਸੀ ਛੱਡ ਤੁਰਿਆ ਆਖ ਦੁੱਖਾਂ ਦਿਨ ਕਹਿਆ
ਦੋਜ਼ਖ਼ ਇੱਕ ਪੁਲ ਮੂਲ ਨਾ ਹੋਸੀ ਤੱਤਾ ਤਿਸ ਦਿਨ ਜਿਹਾ
ਦਿਲ ਦਾ ਖ਼ੂਨ ਅੱਖੀਂ ਫੁੱਟ ਆਇਆ ਜ਼ਾਲਮ ਇਸ਼ਕ ਉਈਹਾ
ਹਾਸ਼ਿਮ ਮਾਣ ਉਹ ਲਾਵੇ ਗਲੀਆਂ ਬਾਣ ਇਸ਼ਕ ਦੀ ਈਹਾ