ਜਾ ਖੜੇ ਦਰਬਾਰ ਸੱਸੀ ਦੇ ਸ਼ੋਰ ਕੀਤਾ ਬਾਗ਼ਬਾਨਾਂ
ਬਾਗ਼ ਵੇਰਾਂ ਹੋਇਆ ਕੁਲ ਸਾਰਾ ਚਾਰ ਲਿਆ ਕਰਵਾਨਾਂ
ਖ਼ੌਫ਼ ਖ਼ੁਦਾ ਨਾ ਮਰਨੋਂ ਡਰਦੇ ਖਾਵਣ ਮਾਲ ਬੇਗਾਨਾਂ
ਹਾਸ਼ਿਮ ਸ਼ਹਿਰ ਭੰਬੌਰ ਬੀਰਾਜਾ ਨਿਆਉਂ ਨਹੀਂ ਸੁਲਤਾਨਾਂ
ਸਨ ਫ਼ਰੀਆਦਸਸੀ ਵਿਚ ਦਿਲ ਦੇ ਅਕਲ ਖ਼ਿਆਲ ਵਿਚਾਰੇ
ਕੌਣ ਕਮੀਨੇ ਐਡ ਦਲੇਰੀ ਕਰਨ ਬਲੋਚ ਨਕਾਰੇ
ਸ਼ਾਇਦ ਹੋਤ ਪੁਨੂੰ ਵਿਚ ਹੋਸੀ ਤਾਂ ਉਹ ਕਰਨ ਪਸਾਰੇ
ਹਾਸ਼ਿਮ ਚਾਹੁਣ ਐਡ ਫ਼ਜ਼ੋਲੀ ਕੌਣ ਗ਼ਰੀਬ ਵਿਚਾਰੇ
ਸੱਸੀ ਨਾਲ ਸਿਆਂ ਕਰ ਮਸਲਿਹਤ ਬਾਗ਼ ਬਣੇ ਚੱਲ ਆਈ
ਹਰ ਹਰ ਦੇ ਹਥ ਸ਼ਾਖ਼ ਚਨਾਰੀ ਤੇਗ਼ ਮਿਸਾਲ ਸਫ਼ਾਈ
ਉਮਰ ਉਆਇਲ ਮਾਣ ਹਸਨ ਦਾ ਜਾ ਪਿਆਂ ਕਰ ਦੁਹਾਈ
ਹਾਸ਼ਿਮ ਮਾਰ ਪਈ ਕਰਵਾਨਾਂ ਦਿਹੁੰ ਬਲੋਚ ਦੁਹਾਈ
ਰਹੇ ਹਮੇਸ਼ ਤਿਆਰ ਚਮਨ ਵਿਚ ਛੀਜ ਸੱਸੀ ਦੀ ਆਹੀ
ਕੰਚਨ ਪਲੰਘ ਰਵੇਲ ਚੰਬੇਲੀ ਮਾਲਣ ਗੰਧ ਵਿਛਾਈ
ਤਿਸਦੇ ਵਿਚ ਪੁਨੂੰ ਨੂੰ ਨਿੰਦਰ ਆਹਾ ਛੀਜ ਸਿਖਾਈ
ਹਾਸ਼ਿਮ ਆਸ ਮੁਰਾਦ ਸੱਸੀ ਦੀ ਸਿਦਕ ਪਿੱਛੇ ਵਰ ਆਈ
ਸੱਸੀ ਆਨ ਡਿੱਠਾ ਵਿਚ ਨਿੰਦਰ ਹੋਤ ਬੇਹੋਸ਼ ਜੋ ਖ਼ਵਾਬੋਂ
ਸੂਰਜ ਵਾਂਗ ਸ਼ਾਆ ਹਸਨ ਦੀ ਬਾਹਰ ਪੋਸ ਨਕਾਬੋਂ
ਜੇ ਲੱਖ ਪਾਸਨਦੋਕ ਛਪਾਈਏ ਆਵਗ ਮੁਸ਼ਕ ਗਲਾਬੋਂ
ਹਾਸ਼ਿਮ ਹਸਨ ਪ੍ਰੀਤ ਨਾ ਛੁਪ ਦੀ ਤਾਰਿਕ ਹੋਣ ਹਜਾਬੋਂ