ਹੋਤ ਅਲੀ ਸਨ ਹਾਲ ਹਕੀਕਤ ਪੁੱਛਿਆ ਬੈਠ ਦੀਵਾਨਾਂ
ਨਾ ਕੁੱਝ ਪੇਸ਼ ਹਕੂਮਤ ਜਾਂਦੀ ਨਾ ਕੁੱਝ ਕਾਰ ਖ਼ਜ਼ਾਨਾਂ
ਭੇਜਣ ਬਹੁਤ ਮੁਹਾਲ ਪੁਨੂੰ ਨੂੰ ਮੁਲਕ ਬਦੇਸ ਬਗਾਨਾਂ
ਹਾਸ਼ਿਮ ਕੌਣ ਸ਼ਹਿਜ਼ਾਦੀਆਂ ਤੁਰੇ ਆਖ ਪਿੱਛੇ ਕਰਵਾਨਾਂ
ਬਹੁਤ ਬੇਜ਼ਾਰ ਹੋਈ ਗੱਲ ਸੁਣ ਕੇ ਹੋਤ ਪੁਨੂੰ ਦੀ ਮਾਈ
ਕੌਣ ਕੋਈ ਤਿੰਨ ਲਾ ਬੁਝਾਵੈ ਆਤਿਸ਼ ਜਾ ਪਰਾਈ
ਕੌਣ ਬਲੋਚ ਪੁਨੂੰ ਦੇ ਸਿਰ ਤੋਂ ਵਾਰ ਸੱਟਾਂ ਬਾਦਸ਼ਾਹੀ
ਹਾਸ਼ਿਮ ਬਾ੍ਹਝ ਪੁਨੂੰ ਵਿਚ ਦੁਨੀਆ ਹੋਰ ਮੁਰਾਦ ਨਾ ਕਾਈ
ਸਾਫ਼ ਜਵਾਬ ਲਿਆ ਕਰਵਾਨਾਂ ਫਿਰ ਪੁਨੂੰ ਵੱਲ ਆਏ
ਸੂਰਤ ਨਕਸ਼ ਨਿਗਾਰ ਸੱਸੀ ਦੀ ਕਰ ਤਾਰੀਫ਼ ਸੁਣਾਏ
ਘਾਇਲ ਇਸ਼ਕ ਤੁਸਾਡੇ ਹਰ ਦੱਮ ਨਿੰਦਰ ਚਸ਼ਮ ਨਾ ਲਾਏ
ਹਾਸ਼ਿਮ ਖ਼ਾਤਿਰ ਮਿਲਣ ਤੁਸਾਡੇ ਕੈਦ ਬਲੋਚ ਕਰਾਏ
ਸਨ ਤਕਦੀਰ ਹੋਇਆ ਦਿਲ ਬੁਰੀਆਂ ਰਮਕੀ ਵਾ ਪਰਮ ਦੀ
ਕੌਣ ਕੋਈ ਦਿਲ ਰਹੱਸ ਟਿਕਾਣੇ ਦਹਿਸ਼ਤ ਤੇਗ਼ ਇਲਮ ਦੀ
ਸ਼ਹਿਰ ਭੰਬੌਰ ਪੁਨੂੰ ਦਿਲ ਵਸਿਆ ਵਿੱਸਰੀ ਸੂਰਤ ਕੀਚਮ ਦੀ
ਹਾਸ਼ਿਮ ਵਾ ਲੱਗੇ ਅਠ ਚਮਕੇ ਆਤਿਸ਼ ਜੁਰਮ ਕਰਮ ਦੀ
ਸ਼ੁਤਰ ਸਵਾਰ ਪੁਨੂੰ ਅਠ ਟੁਰਿਆ ਪ੍ਰੇਮ ਜੁੜੀ ਸਰਪਾਈ
ਰਾਤ ਗ਼ੁਬਾਰ ਚੁਰਾ ਪੁਨੂੰ ਨੂੰ ਚੋਰ ਚਲੇ ਕਰ ਧਾਈ
ਪਲਕ ਆਰਾਮ ਨਾ ਵਾਂਗ ਬੇ ਸਬਰਾਂ ਰਿਜ਼ਕ ਮੁਹਾਰ ਉਠਾਈ
ਹਾਸ਼ਿਮ ਵੇਖ ਨਸੀਬ ਬਲੋਚਾਂ ਭਾ ਪਈ ਬੁਰਿਆਈ