ਸੱਸੀ ਸਣੇ ਤਾਰੀਫ਼ ਹਮੇਸ਼ਾ ਲਾਇਕ ਮੁਸ਼ਕ ਖ਼ਤਨ ਦੀ
ਇਕ ਦਿਨ ਨਾਲ ਸਿਆਂ ਅਠ ਦੌੜੀ ਖ਼ਾਤਿਰ ਸੈਰ ਚਮਨ ਦੀ
ਵੇਖਿਆ ਨਕਸ਼ ਨਿਗਾਰ ਖੜੋਤਾ ਸੂਰਤ ਸੀਸਮ ਬਦਨ ਦੀ
ਹਾਸ਼ਿਮ ਵੇਖ ਹੋਈ ਦਿਲ ਘਾਇਲ ਵਾਂਗੂੰ ਕੋਹ ਸ਼ਿਕਨ ਦੀ
ਸੱਸੀ ਕਹਿਆ ਬੁਲਾ ਮੁਸੱਵਰ ਸ਼ਾਬਸ਼ ਵੀਰ ਭਿਰਾਉ
ਜਿਸ ਸੂਰਤ ਦੀ ਮੂਰਤ ਲਿਖਿਆ ਮੈਨੂੰ ਆਖ ਸੁਣਾਉ
ਕਹੀੜਾ ਸ਼ਹਿਰ ਕੌਣ ਸ਼ਹਿਜ਼ਾਦਾ ਥਾਂ ਮਕਾਨ ਬਿਤਾਉ
ਹਾਸ਼ਿਮ ਫਿਰ ਸੱਸੀ ਹਥ ਜੁੜੇ ਠੀਕ ਪਤਾ ਦਸ ਜਾਉ
ਕੀਚਮ ਸ਼ਹਿਰ ਵਲਾਇਤ ਥਲਾਨਦੀ ਹੋਤ ਅਲੀ ਤਿਸ ਵਾਲੀ
ਤਿਸਦਾ ਪੁੱਤ ਪੁਨੂੰ ਸ਼ਹਿਜ਼ਾਦਾ ਐਬ ਸਵਾਬੋਂ ਖ਼ਾਲੀ
ਸੂਰਤ ਉਸ ਹਿਸਾਬੋਂ ਬਾਹਰ ਸਿਫ਼ਤ ਖ਼ੁਦਾਵੰਦ ਵਾਲੀ
ਹਾਸ਼ਿਮ ਅਰਜ਼ ਕੀਤੀ ਉਸਤਾਦਾਂ ਚੜਨਗ ਕੱਖਾਂ ਵਿਚ ਡਾਲੀ
ਹੋ ਦਿਲ ਘਾਇਲ ਨਾਲ ਸਿਆਂ ਦੇ ਫੇਰ ਸੱਸੀ ਘਰ ਆਈ
ਨਿੰਦਰ ਭੁੱਖ ਜ਼ੁਲੈਖ਼ਾਂ ਵਾਲੀ ਪਹਿਲੀ ਜ਼ਮਜ਼ ਵਨਜਾਈ
ਵੇਖ ਅਹਿਵਾਲ ਹੋਈ ਦਰ ਮਾਣਦੀ ਭੇਤ ਪਛਾਵਸ ਮਾਈ
ਹਾਸ਼ਿਮ ਕੱਠੀ ਬਾ੍ਹਝ ਹਥਿਆਰਾਂ ਜ਼ਾਲਮ ਇਸ਼ਕ ਸਿਪਾਹੀ
ਦਿਲ ਵਿੱਚ ਸੋਜ਼ ਫ਼ਰਾਕ ਪੁਨੂੰ ਦਾ ਰੋਜ਼ ਅਲਨਬਾ ਬਾਲੇ
ਆਤਿਸ਼ ਆਪ ਆਪੇ ਹਥਿਆਰਾ ਆਪ ਜਲਿਆਂ ਨਿੱਤ ਜਾਲੇ
ਬਿਰਹੋਂ ਬੇਦਰਦ ਆਰਾਮ ਨਾ ਦਿੰਦਾ ਵਾਂਗ ਚਿਖ਼ਾ ਨਿੱਤ ਜਾਲੇ
ਹਾਸ਼ਿਮ ਫੇਰ ਕਿਹਾ ਸਿੱਖ ਸਾਵਣ ਜਦ ਪੀਤੇ ਪ੍ਰੇਮ ਪਿਆਲੇ