ਦੇ ਦਿਲ ਡਾ੍ਹਡ ਸੱਸੀ ਕਰ ਦਾਨਿਸ਼ ਇਕ ਤਦਬੀਰ ਬਣਾਈ
ਪਤਨ ਘਾਟ ਲੀਏ ਸਭ ਪਿਉ ਥੋਂ ਚੂੰਕੀ ਚਾ ਬਹਾਈ
ਪਾ ਹੁੰਦੀ ਰਾਹ ਮੁਸਾਫ਼ਰ ਜੋ ਕੋਈ ਆਵੇ ਇਸ ਨਵਾਹੀ
ਹਾਸ਼ਿਮ ਯਾਰ ਉਰਾਰ ਨਾ ਜਾਵੇ ਮੈਂ ਬਣ ਖ਼ਬਰ ਪੁਚਾਈ
ਬਰਸ ਹੋਇਆ ਜਦ ਪੈਰ ਸੱਸੀ ਨੂੰ ਮਿਹਨਤ ਜ਼ਹਦ ਉਠਾਏ
ਕੈਚ ਵੱਲੋਂ ਰਲ ਮਾਲ ਵਹਾ ਜਨ ਅਠ ਸੌਦਾਗਰ ਆਏ
ਸੂਰਤ ਨਾਜ਼ ਨਿਆਜ਼ ਬਲੋਚਾਂ ਪਰ ਵੇਖ ਪੁਰੀ ਭੁੱਲ ਜਾਏ
ਹਾਸ਼ਿਮ ਵੇਖ ਬਲੋਚ ਜ਼ੁਲੈਖ਼ਾਂ ਯੂਸੁਫ਼ ਚਾ ਭੁਲਾਏ
ਆਖਿਆ ਇਨ ਗ਼ੁਲਾਮ ਸੱਸੀ ਨੂੰ ਨਾਲ ਜ਼ਬਾਨ ਪਿਆਰੀ
ਘਾਟ ਅਤੇ ਇਕ ਰਾਹ ਮੁਸਾਫ਼ਰ ਉੱਤਰੇ ਆਨ ਬਪਾਰੀ
ਕੈਚ ਕਿਨੂੰ ਕਰ ਆਖਣ ਆਏ ਉਠ ਬੇ ਅੰਤ ਸ਼ੁਮਾਰੀ
ਹਾਸ਼ਿਮ ਤੁਰ ਲਿਬਾਸ ਭਰਾਵਾ ਹਰ ਇਕ ਚਾਲ ਨਿਆਰੀ
ਸੱਸੀ ਸਖ਼ਤ ਗ਼ਮੀਂ ਵਿਚ ਆਹੀ ਦਰਦ ਫ਼ਰਾਕ ਰਨਜਾਨੀ
ਨਾ ਕੁੱਝ ਸੂਰਤ ਅਵਾਜ਼ ਬਦਨ ਦੀ ਨਾ ਕੁੱਝ ਹੋਸ਼ ਟਕਾਨੀ
ਰੂਹ ਰੂਹਾਂ ਵਿਚ ਫਿਰੇ ਸੱਸੀ ਦਾ ਮੁਲਕ ਅਲਮੋਤ ਨਿਸ਼ਾਨੀ
ਹਾਸ਼ਿਮ ਮਿਸਲ ਬਲੋਚ ਮਸੀਹੇ ਫਿਰ ਦਿੱਤੀ ਜ਼ਿੰਦਗਾਨੀ
ਸੁਣੀ ਅਵਾਜ਼ ਸੱਸੀ ਆਠ ਬੈਠੀ ਸੂਰਤ ਸਰੀਰ ਸੰਭਾਲੀ
ਮਿਸਲ ਨਾਰ ਹੋਏ ਰਖ਼ਸਾਰੇ ਫਿਰ ਫਰੀ ਲਬ ਲਾਲੀ
ਬਾਰ ਸਿੰਗਾਰ ਲੱਗੇ ਮਨ ਭਾਵਨ ਖ਼ੂਬ ਹੋਈ ਖ਼ੁਸ਼ ਹਾਲੀ
ਹਾਸ਼ਿਮ ਆਖ ਤਾਰੀਫ਼ ਬਲੋਚਾਂ ਆਬ ਹਯਾਤ ਪਿਆਲੀ