ਭੇਜਿਆ ਨਫ਼ਰ ਗ਼ੁਲਾਮ ਅਤੇ ਨੂੰ ਆਦਮ ਜਾਮ ਬੁਲਾਇਆ
ਸੱਸੀ ਖੋ੍ਹਲ ਤਾਵੀਜ਼ ਗਲੇ ਦਾ ਸ਼ਾਹ ਹਜ਼ੂਰ ਪੁਚਾਇਆ
ਕਾਗ਼ਜ਼ ਵਾਚ ਪਛਾਤਾ ਜਿਹੜਾ ਪਾ ਸੰਦੂਕ ਰੜ੍ਹਾਈਆ
ਹਾਸ਼ਿਮ ਵੇਖ ਹੋਇਆ ਸ਼ਰਮਿੰਦਾ ਆਦਮ ਜਾਮ ਸਵਾਇਆ
ਲਹੂ ਗਰਮ ਹੋਇਆ ਦਿਲ ਬੁਰੀਆਂ ਬਰੀਆ ਔਲਾਦ ਪਿਆਰੀ
ਮਾਂ ਪਿਉ ਨਾਲ ਸੱਸੀ ਦੇ ਚਾਹੁਣ ਬਾਤ ਕੀਤੀ ਇਕਵਾਰੀ
ਸੱਸੀ ਸਾਫ਼ ਜਵਾਬ ਦਿਤੋ ਨੇ ਖੋ੍ਹਲ ਹਕੀਕਤ ਸਾਰੀ
ਹਾਸ਼ਿਮ ਮਿਲਣ ਹਰਾਮ ਤੁਸਾਨੂੰ ਰੋੜ੍ਹ ਦਿੱਤਾ ਇੱਕ ਵਾਰੀ
ਮਾਉਂ ਫ਼ਰਾਕ ਸੱਸੀ ਦੀ ਮਾਰੀ ਨੀਂਦ ਆਰਾਮ ਨਾ ਆਵੇ
ਹਰ ਦੱਮ ਵਾਂਗ ਯਾਕੂਬ ਪੈਗ਼ੰਬਰ ਰੋ ਰੋ ਹਾਲ ਵਨਜਾਵੇ
ਕਰੇ ਸਵਾਲ ਲੋੜੀ ਘਰ ਆਂਦੀ ਰੋਜ਼ ਸੱਸੀ ਧੀ ਆਵੇ
ਹਾਸ਼ਿਮ ਯਾਦ ਸੰਦੂਕ ਸੱਸੀ ਨੂੰ ਖ਼ਾਤਿਰ ਮੂਲ ਨਾ ਲਿਆਵੇ
ਜਲ ਥਲ ਮਸ਼ਰਕ ਮਗ਼ਰਿਬ ਅੰਦਰ ਜਿਸ ਦਾ ਨਾਮ ਧੀਆਈਏ
ਸਾਹਿਬ ਕੁਦਰਤ ਉਪਾ ਕਿਸ ਮੂੰਹ ਨਾਲ ਸਲਾਹੇਏ
ਅੰਤ ਨਾ ਪਾਰ ਉਰਾਰ ਤਸੇਦਾ ਕੀਹ ਕੁੱਝ ਆਖ ਸੁਣਾਈਏ
ਹਾਸ਼ਿਮ ਫਿਰ ਸੱਸੀ ਨੂੰ ਮਿਲਸਾਂ ਆਪਨੂੰ ਦਿਲ ਆਈਏ
ਸ਼ਹਿਰ ਭੰਬੌਰ ਸੌਦਾਗਰ ਜ਼ਾਦਾ ਗ਼ਜ਼ਨੀ ਨਾਮ ਸਦਾਵੇ
ਸਾਹਿਬ ਸ਼ੌਕ ਇਮਾਰਤ ਤਾਜ਼ੀ ਬਾਗ਼ ਹਮੇਸ਼ ਬਣਾਵੇ
ਤਿਸ ਵਿਚ ਹਰ ਬਾਦਸ਼ਾਹ ਮੁਲਕ ਦੀ ਕਰ ਤਸਵੀਰ ਉਤਾਰੇ
ਹਾਸ਼ਿਮ ਹਰ ਇਕ ਆਪ ਮੁਸੱਵਰ ਜਬਰਾਈਲ ਕਹਾਵੈ