ਸਿਟੀ ਹੌਟ ਮੁਹਾਰ ਸੱਸੀ ਵੱਲ ਛੱਡ ਭਾਈ ਦੁੱਖ ਦਾਈ
ਮਿਲਸਾਂ ਜਾ ਇਕ ਵਾਰ ਜਾਣ ਥੋਂ ਜੇ ਰੱਬ ਗਿੱਲ ਛੁਡਾਈ
ਝਬ ਸੁੱਟ ਪੈਰ ਸੱਸੀ ਵੱਲ ਕਰਹਾਂ ਵਕਤ ਇਹੋ ਹਨ ਭਾਈ
ਹਾਸ਼ਿਮ ਦੁੱਧ ਮਲੀਦਾ ਦੇਸਾਂ ਕਿਰਸਾਂ ਟਹਿਲ ਸਵਾਈ
ਸ਼ਾਬਸ਼ ਉਸ ਕਰੀਮੀ ਦੀ ਤਰਨੀ ਤੇਜ਼ ਧਰੇ ਪੱਗ ਤੀਰੋਂ
ਪਹੁਤਾ ਜਾ ਸੱਸੀ ਦੀ ਕਬਰੇ ਆਕਲ ਸ਼ੁਤਰ ਵਜ਼ੀਰੋਂ
ਤਾਜ਼ੀ ਗੁਰ ਡਿੱਠੀ ਸ਼ਹਿਜ਼ਾਦੇ ਪੁੱਛਿਆ ਉਸ ਫ਼ਕੀਰੋਂ
ਹਾਸ਼ਿਮ ਕੌਣ ਬਜ਼ੁਰਗ ਸਮਾਇਆ ਵਾਕਫ਼ ਕਰ ਇਸ ਪੈਰੋਂ
ਆਖੀ ਉਸ ਫ਼ਕੀਰ ਨਿਮਾਣੇ ਖੋ੍ਹਲ ਹਕੀਕਤ ਸਾਰੀ
ਆਹੀ ਨਾਰ ਪੁਰੀ ਦੀ ਸੂਰਤ ਗਰਮੀ ਮਾਰ ਉਤਾਰੀ
ਜਪਦੀ ਨਾਮ ਪੁਨੂੰ ਦਾ ਆਹੀ ਦਰਦ ਇਸ਼ਕ ਦੀ ਮਾਰੀ
ਹਾਸ਼ਿਮ ਥਾਂ ਮਕਾਨ ਨਾ ਜਾਨਾਂ ਆਹੀ ਕੌਣ ਬਿਚਾਰੀ