ਘੁੰਮਣ ਘੇਰ ਚੋਫਰੀਉਂ ਘੇਰਨ ਠਾਠਾਂ ਲਹਿਣ ਕਲਾਵੇ
ਲਹਿਰਾਂ ਜ਼ੋਰ ਕਰਨ ਹਰ ਤਰਫ਼ੋਂ ਇਕ ਆਵੇ ਇਕ ਜਾਵੇ
ਸੂਰਤ ਸਹਿਰ ਸੰਦੂਕ ਜੜਾਉ ਬਿਜਲੀ ਚਮਕ ਡਰਾਵੇ
ਹਾਸ਼ਿਮ ਚਾਹ ਜਿਵੈਂ ਕਨਾਆਨੀ ਵੇਖ ਸੰਦੂਕ ਛਪਾਵੇ
ਸ਼ਹਿਰੋਂ ਦੂਰ ਕੋਪਤਨ ਧੋਬਾ ਧੌਂਦਾ ਨਦੀ ਕਿਨਾਰੇ
ਅਤਾ ਨਾਮ ਮਿਸਾਲ ਫ਼ਿਰ ਸ਼ਤਾ ਬਜ਼ੁਰਗ ਨੇਕ ਸਿਤਾਰੇ
ਡਿੱਠਾ ਉਸ ਸੰਦੂਕ ਦੁਰਾਡਾ ਦਿਲ ਵਿੱਚ ਖ਼ੌਫ਼ ਚਿਤਾਰੇ
ਹਾਸ਼ਿਮ ਗੀਉ ਸੋ ਅਕਲ ਦਮਾਗ਼ੋਂ ਵੇਖ ਸੰਦੂਕ ਸਿਤਾਰੇ
ਕਰੇ ਖ਼ਿਆਲ ਜਵਾਹਰ ਖ਼ਾਨਾ ਪੀਆਹੇ ਆਆਤ ਬਾਹੀ
ਯਾ ਕੋਈ ਆਫ਼ਤ ਰੜ੍ਹੀ ਪਹਾੜੋਂ ਯਾ ਇਸਰਾਰ ਆਲਹੀ
ਬਖ਼ਤ ਬੇਦਾਰ ਹੋਏ ਤਾਂ ਦਿੱਤਾ ਆਨ ਨਸੀਬ ਗਵਾਹੀ
ਹਾਸ਼ਿਮ ਜਾ ਪਿਆ ਜਲ ਡੋ੍ਹਨਗੇ ਹੋ ਦਿਲ ਸ਼ੇਰ ਸਿਪਾਹੀ
ਅਤੇ ਖ਼ੂਬ ਕੀਤੀ ਜਿੰਦ ਬਾਜ਼ੀ ਲਿਆ ਸੰਦੂਕ ਕਿਨਾਰੇ
ਸ਼ਾਦ ਹੋਇਆ ਦਿਲ ਜ਼ਾਤ ਖ਼ੁਦਾਵੰਦ ਨਾਮਤ ਸ਼ੁਕਰ ਗੁਜ਼ਾਰੇ
ਦਰਿਆ ਸ਼ਹਿਰ ਮੁਬਾਰਕ ਦੇਵਨ ਰਲ ਮਿਲ ਯਾਰ ਪਿਆਰੇ
ਹਾਸ਼ਿਮ ਮਾਲ ਲਿਆ ਹੋਰ ਦੂਜਾ ਹੋਇਆ ਸਵਾਬ ਬੀਚਾਰੈ
ਖੁੱਲਾ ਆਨ ਨਸੀਬ ਅਤੇ ਦਾ ਕਰਮ ਭਲੇ ਦਿਨ ਆਏ
ਜੜਤ ਜੁੜਾ ਮਹਿਲੀਂ ਕੀਤੇ ਸ਼ੌਕਤ ਸ਼ਾਨ ਵਟਾਏ
ਖ਼ਦਮਤਗਾਰ ਗ਼ੁਲਾਮ ਸੱਸੀ ਦੇ ਨੌਕਰ ਚਾ ਰਖਵਾਏ
ਹਾਸ਼ਿਮ ਬਾਗ਼ ਸਕੇ ਰੱਬ ਚਾਹਾ ਪੁਲ ਵਿਚ ਚਾ ਸੁਹਾਏ