ਚੰਦਨ ਸ਼ਾਖ਼ ਮੰਗਾ ਕਦਾਹੋਂ ਬੈਠ ਕਾਰੀਗਰ ਘੜਿਆ
ਬੂਟਾ ਵੇਲ ਸੁਨਹਿਰੀ ਕਰ ਕੇ ਲਾਲ ਜਵਾਹਰੇਂ ਜੁੜਿਆ
ਪਾ ਜ਼ੰਜੀਰ ਚੋਫੀਰ ਪਿੰਜਰ ਨੂੰ ਬੈਠ ਬੇਦਰਦਾਂ ਕੁੜੀਆ
ਹਾਸ਼ਿਮ ਵੇਖ ਤੂਲਦ ਹੁੰਦੀ ਆਨ ਦੁੱਖਾਂ ਲੜ ਫੜਿਆ
ਕਰ ਤਦਬੀਰ ਕੀਤੇ ਤੁਰੇ ਛਾਣਦੇ ਖ਼ਰਚ ਦਿੱਤਾ ਕਰ ਨਾਲੇ
ਤਸਦੀ ਮੁਲਕ ਹੋਇਆ ਇਕ ਛਾਂਦਾ ਸ਼ੇਰ ਪਲਾਵਨ ਵਾਲੇ
ਦੂਜਾ ਦਾਜ ਧੀਜ ਸੱਸੀ ਦਾ ਹੋਰ ਪੜਾਵਨ ਵਾਲੇ
ਹਾਸ਼ਿਮ ਲੱਖ ਤਾਵੀਜ਼ ਹਕੀਕਤ ਸਿਰਫ਼ ਸੱਸੀ ਗੱਲ ਡਾਲੇ
ਪਾ ਸੰਦੂਕ ਰੋੜਾਈਆ ਸੱਸੀ ਨੂੰਹ ਤੂਫ਼ਾਨ ਵਗੀਨਦਾ
ਬਾਸ਼ਕ ਨਾਨਗ ਨਾ ਹਾਠ ਲਿਆਵੇ ਧੌਲ ਪਨਾਹ ਮੰਗੀਂਦਾ
ਪਾਰ ਉਰਾਰ ਬੁਲਾਈਂ ਭਰਿਆ ਡਾਨੋਂ ਡੋਲ ਰਹਿੰਦਾ
ਹਾਸ਼ਿਮ ਵੇਖ ਨਸੀਬ ਸੱਸੀ ਦਾ ਕੀ ਕੁੱਝ ਹੋਰ ਕਰੇਂਦਾ
ਤੁਰਿਆ ਤੋੜ ਜ਼ੰਜੀਰ ਸਬਰ ਦਾ ਚਾਈਆਂ ਰਿਜ਼ਕ ਮੁਹਾਰਾਂ
ਗਰਦਿਸ਼ ਫ਼ਲਕ ਹੋਈ ਸਰਗਰਦਾਂ ਬਾ੍ਹਝ ਮਿਲਾ ਕਹਾਰਾਂ
ਸੂਰਜ ਤੇਜ਼ ਹੋਇਆ ਜਲ ਖ਼ੂਨੀ ਪਹਿਨ ਲਸਾਂ ਚਮਕਾਰਾਂ
ਹਾਸ਼ਿਮ ਵੇਖ ਸੱਸੀ ਵਿਚ ਘਿਰੀ ਦੁਸ਼ਮਣ ਲਾਖ ਹਜ਼ਾਰਾਂ
ਆਦਮ ਖ਼ੋਰ ਜਨਾਵਰ ਜਲ ਦੇ ਰਾਕਸ ਰੂਪ ਸੀਆਹੇਂ
ਮਗਰ ਮੱਛ ਕਿਮੇਂ ਜਲਹੋੜੇ ਨਾਗ ਸੰਸਾਰ ਬੁਲਾਈਂ
ਤਨਦੋਏ ਕਹਿਰ ਜ਼ਨਬੋਰ ਬੋਲਹਨਾਂ ਲਾਵਣ ਜ਼ੋਰ ਤਦਾਹੇਂ
ਹਾਸ਼ਿਮ ਮੌਤ ਹੋਸ ਵਿਚ ਥਲਦੇ ਮਾਰਸ ਕੌਣ ਉਥਾਈਂ