ਬੇ ਇਤਬਾਰ ਹੋਇਆ ਹਥ ਧੋਤੇ ਬਾਪ ਉਮੀਦ ਮਰਾਦੋਂ
ਜ਼ਾਲਮ ਰੂਪ ਹੋਇਆ ਦਿਲ ਇਸ ਦਾ ਸਖ਼ਤ ਸਿਆਹ ਜਲਾਦੋਂ
ਡੋਬਗ ਨੰਗ ਨਾਮੋਸ ਕੀ ਹਾਸਲ ਇਸ ਪਲੀਤ ਉਲਾਦੋਂ
ਹਾਸ਼ਿਮ ਖ਼ਰਚ ਕਰੋ ਫ਼ਰਮਾਇਆ ਫ਼ਾਰਗ਼ ਹੋ ਫ਼ਸਾਦੋਂ
ਕਹਿਆ ਵਜ਼ੀਰ ਕੀ ਦਿਵਸ ਸੱਸੀ ਨੂੰ ਲਿਖਿਆ ਲੇਖ ਲਿਖਾਰੀ
ਬੇ ਤਕਸੀਰ ਕੋਹਾਵਨ ਕਨੀਆ ਨਸ਼ਤ ਹੋਏ ਕੁਲ ਸਾਰੀ
ਇਸ ਥੀਂ ਪਾਪ ਨਾ ਪੂਰੇ ਪਰੇਰੇ ਕੌਮ ਹੋਵੇ ਹਤੀਆਰੀ
ਹਾਸ਼ਿਮ ਪਾ ਸੰਦੂਕ ਰੜਾਉ ਮੂਲ ਚੁੱਕੇ ਖ਼ੁਰ ਖ਼ਵਾਰੀ
ਫ਼ਰਸ਼ ਜ਼ਿਮੀਂ ਪਰ ਹਰ ਇਕ ਤਾਈਂ ਮਾਂਪੀਉ ਬਹੁਤ ਪਿਆਰਾ
ਸੋ ਫਿਰ ਆਪ ਰੜਵਾਨ ਜਿਸ ਨੂੰ ਵੇਖ ਗੁਣਾ ਨਾਕਾਰਾ
ਧਨ ਉਹ ਸਾਹਿਬ ਸਿਰ ਜਨਹਾਰਾਆਈਬ ਛਪਾਵਨ ਹਾਰਾ
ਹਾਸ਼ਿਮ ਜੇ ਉਹ ਕਰੇ ਅਦਾਲਤ ਕੌਣ ਕਰੇ ਨਿਤਾਰਾ
ਵਾਹ ਕਲਾਮ ਨਸੀਬ ਸੱਸੀ ਦੇ ਨਾਮ ਲਿਆਂ ਦ ਲ ਡਰ ਦਾ
ਤਖ਼ਤੋਂ ਚਾ ਸਿੱਟੇ ਸੁਲਤਾਨਾਂ ਖ਼ੈਰ ਪਵੇ ਦਰ ਦਰ ਦਾ
ਬਿੱਲ ਗ਼ਰੀਬ ਨਕਾਬਲ ਜਿਹਾ ਚਾ ਜ਼ਿਮੀਂ ਸਿਰ ਧਰ ਦਾ
ਹਾਸ਼ਿਮ ਜਾ ਨਾ ਬੋਲਣ ਵਾਲੀ ਜੋ ਚਾਹੇ ਸੋ ਕਰਦਾ
ਜਿਸ ਉਸਤਾਦ ਸੰਦੂਕ ਸੱਸੀ ਦਾਘੜ ਯਾ ਨਾਮ ਕਹਿਰ ਦੇ
ਅਫ਼ਲਾਤੋਂ ਅਰਸਤੂ ਜਿਹੇ ਹੋਣ ਸ਼ਾਗਿਰਦ ਹੁਨਰ ਦੇ
ਜ਼ੀਨਤ ਜ਼ੇਬ ਸਿੱਖੇ ਸਭ ਉਥੋਂ ਦਿਲਬਰ ਚੀਨ ਮਿਸਰ ਦੇ
ਹਾਸ਼ਿਮ ਵੇਖ ਆਰਾਇਸ਼ ਕਰਦਾ ਸ਼ਾਬਸ਼ ਅਕਲ ਫ਼ਿਕਰ ਦੇ