ਅਮੀਰ ਵਜ਼ੀਰ ਗ਼ੁਲਾਮ ਕਰੋੜਾਂ ਲਸ਼ਕਰ ਫ਼ੌਜ ਖ਼ਰਾਨੇ
ਬੈਰਕ ਸੁਰਖ਼ ਨਿਸ਼ਾਨ ਹਜ਼ਾਰਾਂ ਸ਼ਾਮ ਘੁੱਟਾਂ ਸਮੀਆਨੇ
ਖਾਵਣ ਖ਼ੈਰ ਫ਼ਕੀਰ ਮੁਸਾਫ਼ਰ ਸਾਹਿਬ ਹੋਸ਼ ਦੀਵਾਨੇ
ਹਾਸ਼ਿਮ ਇਸ ਗ਼ਮੀਂ ਵਿਚ ਆਜਿਜ਼ ਹੋਵਸ ਔਲਾਦ ਨਾ ਖ਼ਾਨੇ
ਖ਼ਵਾਹਿਸ਼ ਇਸ ਔਲਾਦ ਹਮੇਸ਼ਾ ਪੀਰ ਫ਼ਕੀਰ ਮਨਾਵੇ
ਦੇ ਲਿਬਾਸ ਪੁਸ਼ਾਕ ਬਰਹਨੀਆਂ ਭੁੱਖੀਆਂ ਤਆਮ ਖਿਲਾਵੇ
ਵੇਖ ਉਜਾੜ ਮੁਸਾਫ਼ਰ ਕਾਰਨ ਨਾਲ ਸਰਾਏ ਲਵਾਵੇ
ਹਾਸ਼ਿਮ ਕਰਿੱਸ ਜਹਾਨ ਦਾਆਏਂ ਆ ਸ ਸਾਈਂ ਵਰ ਲਿਆਵੇ
ਦਰ ਯਤੀਮ ਸਦਫ਼ ਵਿਚ ਆਹਾ ਸਣੇ ਪੁਕਾਰ ਦਿਲਾਂ ਦੀ
ਫਰੀ ਬਿਹਾਰ ਸ਼ਗੋਫ਼ੇ ਵਾਲੀ ਹੋ ਉਮੀਦ ਗੱਲਾਂ ਦੀ
ਛੱਜ ਮਾਕੂਲ ਹੋਈ ਅਬਰੀਸ਼ਮ ਆਹੀ ਸਖ਼ਤ ਸੋਲਾਂ ਦੀ
ਹਾਸ਼ਿਮ ਵੇਖ ਹੋਏ ਗੱਲ ਲਾਲਾ ਹੋਗ ਬਿਹਾਰ ਫੁੱਲਾਂ ਦੀ
ਸੱਸੀ ਜਨਮ ਲਿਆ ਸ਼ਬ ਕਦਰੇ ਮਿਸਲ ਹਿਲਾਲ ਦਰਖ਼ਸ਼ਾਂ
ਵੇਖ ਬੇ ਆਬ ਹੋਵਣ ਨਗ ਮੋਤੀ ਮਾਣਕ ਲਾਅਲ ਬਦਖ਼ਸ਼ਾਂ
ਅਕਲ ਖ਼ਿਆਲ ਕੀਆਸੋਂ ਬਾਹਰ ਨਜ਼ਰ ਕਰੇ ਵੱਲ ਨਕਸ਼ਾਂ
ਹਾਸ਼ਿਮ ਆਖ ਤਾਰੀਫ਼ ਹਸਨ ਦੀ ਸ਼ਮਸ ਮਿਸਾਲ ਜ਼ਰ ਅਫ਼ਸ਼ਾਂ
ਜਮਲ ਜਹਾਨ ਹੋਏ ਖ਼ੁਸ਼ਹਾਲੀ ਫਿਰਿਆ ਨੇਕ ਜ਼ਮਾਨਾ
ਨੌਬਤ ਨਾਚ ਸ਼ੁਮਾਰ ਨਾ ਕੋਈ ਧਰਬਤ ਨਾਂ ਤਰਾਨਾ
ਕਰ ਸਿਰ ਵਾਰ ਸੁੱਟਣ ਜ਼ਰ ਸੋਨਾਂ ਹੋਰ ਜਵਾਹਰ ਖ਼ਾਨਾ
ਹਾਸ਼ਿਮ ਖ਼ੈਰ ਕੀਤਾ ਫ਼ਕਰਾਵਾਂ ਮੁਲਕ ਅਮਾਸ਼ ਖ਼ਜ਼ਾਨਾ