ਹਕੁਮਤ ਉਸ ਖ਼ੁਦਾਵੰਦ ਵਾਲੀ ਮਾਲਿਕ ਮੁਲਕ ਮੁਲਕ ਦਾ
ਲਾਖ ਕਰੋੜ ਕਰਨ ਚਤੁਰਾਈਆਂ ਕੋਈ ਪਛਾਣ ਨਾ ਸਕਦਾ
ਕੁਦਰਤ ਨਾਲ ਰਹੇ ਸਿਰ ਗਰਦਾਂ ਦਾਇਮ ਚਰਖ਼ ਫ਼ਲਕ ਦਾ
ਹਾਸ਼ਿਮ ਖ਼ੂਬ ਹੋਈ ਗਲਗਾਰੀ ਫ਼ਰਸ਼ ਫ਼ਨਾਹ ਖ਼ਲਕ ਦਾ
ਹਕੁਮਤ ਨਾਲ ਹਕੀਮ ਅਜ਼ਲ ਦੇ ਨਕਸ਼ ਨਿਗਾਰ ਬਣਾਇਆ
ਹਰ ਅਰਵਾਹ ਅਸੀਰ ਇਸ਼ਕ ਦੇ ਕੈਦ ਜਿਸਮ ਵਿੱਚ ਪਾਇਆ
ਜੋ ਮਖ਼ਲੂਕ ਨਾ ਬਾਹਰ ਉਸ ਥੀਂ ਅਰਜ਼ ਸਮਾ ਵਿਚ ਆਇਆ
ਹਾਸ਼ਿਮ ਜੋਸ਼ ਬੁਖ਼ਾਰ ਇਸ਼ਕ ਦੇ ਹਰ ਇਕ ਸ਼ਾਨ ਵਟਾਇਆ
ਹਸਨ ਕਲਾਮ ਜੋ ਸ਼ਾਇਰ ਕਰਦੇ ਸੁਖ਼ਨ ਨਾ ਸਾਥੇਂ ਆਇਆ
ਜਿਹਾ ਕੁ ਅਕਲ ਸ਼ਊਰ ਅਸਾਡਾ ਅਸਾਂ ਭੀ ਆਖ ਸੁਣਾਇਆ
ਸੁਣ ਸੁਣ ਹੋਤ ਸੱਸੀ ਦੀਆਂ ਬਾਤਾਂ ਕਾਮਲ ਇਸ਼ਕ ਕਮਾਇਆ
ਹਾਸ਼ਿਮ ਜੋਸ਼ ਤਬੀਆਤ ਕੀਤਾ ਵਹਿਮ ਅਤੀਵਲ ਆਇਆ
ਆਦਮ ਜਾਮ ਭੰਬੌਰ ਸ਼ਹਿਰ ਦਾ ਸਾਹਬ ਤਖ਼ਤ ਕਹਾਵੈ
ਜਾਹ ਜਲਾਲ ਸਿਕੰਦਰ ਵਾਲਾ ਖ਼ਾਤਿਰ ਮੂਲ ਨਾ ਲੀਆਵਲੇ
ਵਹੋਸ਼ ਤੇਵਰ ਜਨਾਵਰ ਆਦਮ ਹਰ ਇਕ ਸੀਸ ਨਵਾਵੇ
ਹਾਸ਼ਿਮ ਆਖ ਜ਼ਬਾਨ ਨਾ ਸਕਦੀ ਕੌਣ ਤਾਰੀਫ਼ ਸੁਣਾਵੇ
ਸ਼ਹਿਰ ਭੰਬੌਰ ਮਕਾਨ ਇਲਾਹੀ ਬਾਗ਼ੀ ਬਹਿਸ਼ਤ ਬਣਾਇਆ
ਫ਼ਰਸ਼ ਫ਼ਰੋਸ਼ ਚਮਨ ਗੱਲ ਬੂਟਾ ਹਰ ਇਕ ਜ਼ਾਤ ਲਗਾਇਆ
ਨਦੀਆਂਹੋਜ਼ਤਾਲਾਬ ਚੋਤਰਫ਼ੇਂ ਰਲ ਮਿਲ ਖ਼ੂਬ ਸੁਹਾਇਆ
ਹਾਸ਼ਿਮ ਰੂਹ ਰਹੇ ਵਿਚ ਫਸਾਇਆ ਦਾਮ ਫ਼ਰੇਬ ਵਿਛਾਇਆ