ਥਲ ਵਿਚ ਗੁਰ ਸੱਸੀ ਦੀ ਕਰਕੇ ਵਾਂਗ ਯਤੀਮ ਨਿਮਾਣੇ
ਗੱਲ ਕਫ਼ਨੀ ਸਿਰ ਪਾ ਬਰਹਨਾ ਬੈਠਾ ਗੁਰ ਸਿਰਹਾਣੇ
ਇਕ ਗੱਲ ਜਾਣ ਲਈ ਜੱਗ ਫ਼ਾਨੀ ਹੋਰ ਕਲਾਮ ਨਾ ਜਾਣੇ
ਹਾਸ਼ਿਮ ਖ਼ਾਸ ਫ਼ਕੀਰੀ ਇਹੋ ਪਰ ਇਹ ਕੌਣ ਪਛਾਣੇ
ਉਡਿਆ ਰੂਹ ਸੱਸੀ ਦੇ ਤਿੰਨ ਥੀਂ ਫਿਰ ਪੁਨੂੰ ਵੱਲ ਆਇਆ
ਮਹਮਲ ਮਸਤ ਬੇਹੋਸ਼ ਪੁਨੂੰ ਨੂੰ ਸੁਫ਼ਨੇ ਜਾ ਜਗਾਇਆ
ਲੈ ਹੁਣ ਯਾਰ ਅਸਾਂ ਸੰਗ ਤੇਰੇ ਕੌਲ ਕਰਾਰ ਨਿਭਾਇਆ
ਹਾਸ਼ਿਮ ਰਹੀ ਸੱਸੀ ਵਿਚ ਥਲ ਦੇ ਮੈਂ ਰੁਖ਼ਸਤ ਲੈ ਆਇਆ