ਅਟਕੀ ਨੀਂਦ ਪੁਨੂੰ ਅਠ ਬੈਠਾ ਜਲਦੀ ਵਿਚ ਕਚਾਵੇ
ਨਾ ਉਹ ਸ਼ਹਿਰ ਭੰਬੌਰ ਪਿਆਰਾ ਨਾ ਉਹ ਮਹਿਲ ਸੁਹਾਵੈ
ਚਾਣਿਕ ਚਮਕ ਲੱਗੀ ਸ਼ਹਿਜ਼ਾਦੇ ਕੁੱਝ ਸਿਰ ਪੈਰ ਨਾ ਆਵੇ
ਹਾਸ਼ਿਮ ਜਾਗ ਲਈ ਮੁੜ ਕਹਿਆ ਆਸ਼ਿਕ ਚੀਨ ਵਹਾਵੇ
ਤਿਸ ਦੱਮ ਮੋੜ ਕਰੀ ਨੂੰ ਤੁਰਿਆ ਫਿਰ ਸੱਸੀ ਵੱਲ ਮੁੜਿਆ
ਆਉਣ ਮੁੜਨ ਭਰਾ ਨਾ ਦਿੰਦੇ ਉਠ ਮੁਹਾਰਾਂ ਫੜਿਆ
ਤੈਂ ਬਣ ਬਾਪ ਹੋਇਆ ਨਾਬੀਨਾਂ ਕਰ ਕੇ ਸੜਿਆ ਸੜਿਆ
ਹਾਸ਼ਿਮ ਵੇਖ ਮਹਿਲ ਕੀਚਮ ਦਾ ਫਿਰ ਮੁੜ ਆਉਣ ਚੜ੍ਹਿਆ
ਹੁਜਰੇ ਅੱਗ ਪੁਨੂੰ ਦੀ ਭੜਕੇ ਤੋੜ ਜਵਾਬ ਸੁਣਾਵੇ
ਕਹਿੰਦੀ ਮਾਂ ਪਿਤਾ ਪੁੱਤ ਕਹੀੜਾ ਨਾਲ ਮਵੀਆਂ ਮਰ ਜਾਵੇ
ਜਿਹੀ ਨਾਲ ਅਸਾਡੇ ਕੀਤੀ ਪੇਸ਼ ਤੁਸਾਡੇ ਆਵੇ
ਹਾਸ਼ਿਮ ਬਾ੍ਹਝ ਸੱਸੀ ਨਹੀਂ ਦੂਜਾ ਜੇ ਰੱਬ ਫਿਰ ਮਿਲਾਵੇ