ਓੜਕ ਵਕਤ ਕਹਿਰ ਦੀਆਂ ਕੂਕਾਂ ਸਨ ਪੱਥਰ ਢਿੱਲ ਜਾਏ
ਜਿਸ ਉਸ ਉਠ ਪੁਨੂੰ ਨੂੰ ਖਿੜਿਆ ਮਰ ਦੋਜ਼ਖ਼ ਵੱਲ ਜਾਏ
ਯਾ ਇਸ ਨੀਰ ਲੱਗੇ ਵਿਚ ਬਿਰਹੋਂ ਵਾਂਗ ਸੱਸੀ ਜਲ ਜਾਏ
ਹਾਸ਼ਿਮ ਮੌਤ ਪਵੇ ਕਰਹਾਂ ਨੂੰ ਤੁਖ਼ਮ ਜ਼ਮੀਨੋਂ ਜਾਏ
ਫਿਰ ਮੁੜ ਸਮਝ ਕਰੇ ਲੱਖ ਤੋਬਾ ਬਹੁਤ ਬੇ ਅਦਬੀ ਹੋਈ
ਜਿਸ ਪਰ ਯਾਰ ਕਰੇ ਅਸਵਾਰੀ ਤਿਸ ਦੇ ਜੇਡ ਨਾ ਕੋਈ
ਕੁੱਝ ਮੈਂ ਵਾਂਗ ਨੌਕਰ ਮਨ ਨਾਹੀਂ ਕੱਤ ਵੱਲ ਮਿਲੇ ਨਾ ਢੋਈ
ਹਾਸ਼ਿਮ ਕੂੰਤ ਮਿਲੇ ਹੱਸ ਜਿਸ ਨੂੰ ਜਾਣ ਸੁਹਾਗਣ ਸੋਈ