ਦਾਰੂ ਦਰਦ ਹਿਜਰ ਦਾ ਕਰਕੇ ਖੋਜ ਲੀਏ ਗੱਲ ਲਾਏ
ਫਿਰ ਭੀ ਡਰਦੀ ਲਾ ਨਾ ਸਕਦੀ ਮਤ ਇਹ ਭੀ ਮਿਟ ਜਾਏ
ਫਿਰ ਕਰ ਦੇਖ ਰਹੀ ਹੋਰ ਦੂਰ ਜਾ ਖੋਜ ਨਾ ਨਜ਼ਰੀ ਪਾਏ
ਹਾਸ਼ਿਮ ਫਿਰ ਵਿਸਾਹ ਨਾ ਕਰਦੀ ਵਾਂਗ ਪੁਨੂੰ ਛਿੱਲ ਜਾਏ
ਕਾਕਾ ਨਾਮ ਇਆਲ਼ੀ ਆਹਾ ਉਸ ਗੁਰੂ ਵਿਚ ਚੂਰ ਦਾ!
ਡਿੱਠਾ ਉਹ ਸੱਸੀ ਨੇ ਦੂਰੋਂ ਥਲ ਮਾਰੂ ਵਿਚ ਫਿਰ ਦਾ
ਅੰਚਰ ਛੋੜ ਨਿਸ਼ਾਨੀ ਕਰਕੇ ਫੜੀਵਸ ਰਾਹ ਤਦਰ ਦਾ
ਹਾਸ਼ਿਮ ਕੂਕ ਕਰੇ ਤਿਸ ਵੱਲ ਨੂੰ ਪਰ ਦਿਲ ਜਾਵਸ ਘਰ ਦਾ