ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 107(ਮਲਕੀ ਦੀ ਰਾਂਝੇ ਨੂੰ ਤਸੱਲੀ ਦੇਣੀ)

ਹੀਰ ਵਾਰਿਸ ਸ਼ਾਹ: ਬੰਦ 107(ਮਲਕੀ ਦੀ ਰਾਂਝੇ ਨੂੰ ਤਸੱਲੀ ਦੇਣੀ)

ਮਲਕੀ ਆਖਦੀ ਲੜਿਉਂ ਜੇ ਨਾਲ ਚੂਚਕ ਕੋਈ ਸੁਖਨ ਨਾ ਜਿਊ ਤੇ ਲਿਆਨਾ ਈ
ਕੇਹਾ ਮਾਪਿਆਂ ਪੁਤਰਾਂ ਲੜਨ ਹੁੰਦਾ ਤੁਸਾਂ ਖੱਟਣਾ ਤੇ ਅਸਾਂ ਖਾਵਨਾ ਈ
ਛਿੜ ਮਾਲ ਦੇ ਨਾਲ ਮੈਂ ਘੋਲ ਘੱਤੀ ਸ਼ਾਮੋ ਸ਼ਾਮ ਰਾਤੀਂ ਘਰੀਂ ਆਵਨਾ ਈ
ਤੂੰ ਹੀ ਚੋਇਕੇ ਦੁੱਧ ਜਮਾਉਣ ਈ ਤੂੰ ਹੀ ਹੀਰ ਦਾ ਪਲੰਘ ਵਛਾਵਨਾ ਈ
ਕੁੜੀ ਕਲ ਦੀ ਤੇਰੇ ਤੋਂ ਰੁਸ ਬੈਠੀ ਤੂੰ ਹੀ ਓਸ ਨੂੰ ਆ ਮਨਾਵਣਾ ਈ
ਮੰਗੂ ਮਾਲ ਸਿਆਲ ਤੇ ਹੀਰ ਤੇਰੀ ਨਾਲੇ ਘੂਰਨਾ ਤੇ ਨਾਲੇ ਖਾਵਨਾ ਈ
ਮੰਗੂ ਛੇੜ ਕੇ ਝਲ ਵਿੱਚ ਮੀਆਂ ਵਾਰਸ ਅਸਾਂ ਤਖਤ ਹਜ਼ਾਰੇ ਨੂੰ ਜਾਵਨਾ ਈ

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar