ਕਾਜ਼ੀ ਆਖਿਆ ਖ਼ੌਫ ਖੁਦਾਇ ਦਾ ਕਰ ਮਾਪੇ ਚਹਿ ਚਿੜੇ ਟਾਹੇ ਮਾਰ ਨੀ ਗੇ
ਤੇਰੀ ਕਿਆੜੀਉਂ ਜੀਭ ਖਿਚਾ ਕੱਢਣ ਮਾਰੇ ਸ਼ਰਮ ਦੇ ਖ਼ੂਨ ਗੁਜ਼ਾਰਨੀ ਗੇ
ਜਿਸ ਵਕਤ ਅਸਾਂ ਦਿੱਤਾ ਚਾ ਫਤਵਾ ਓਸ ਵਕਤ ਹੀ ਪਾਰ ਉਤਾਰਨੀ ਗੇ
ਮਾਂ ਆਖਦੀ ਲੋੜ੍ਹ ਖੁਦਦਾਇ ਦਾ ਜੇ ਤਿੱਖੇ ਸ਼ੋਖ ਦੀਦੇ ਵੇਖ ਪਾੜਨੀ ਗੇ
ਵਾਰਸ ਸ਼ਾਹ ਕਰ ਤਰਕ ਬੁਰਿਆਈਆਂ ਤੋਂ ਨਹੀਂ ਅੱਗ ਦੇ ਵਿੱਚ ਨਘਾਰਨੀ ਗੇ