ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 120(ਪੀਰਾਂ ਨੂੰ ਰਾਂਝੇ ਦਾ ਰਾਗ ਗਾ ਕੇ ਸੁਣਾਉਣਾ)

ਹੀਰ ਵਾਰਿਸ ਸ਼ਾਹ: ਬੰਦ 120(ਪੀਰਾਂ ਨੂੰ ਰਾਂਝੇ ਦਾ ਰਾਗ ਗਾ ਕੇ ਸੁਣਾਉਣਾ)

ਸ਼ੌਕ ਨਾਲ ਵਜਾਇ ਕੇ ਵੰਝਲੀ ਨੂੰ ਪੰਜਾਂ ਪੀਰਾਂ ਅੱਗੇ ਖੜ੍ਹਾ ਗਾਂਵਦਾ ਏ
ਕਦੀ ਉਧੋ ਤੇ ਕਾਨ੍ਹ ਦੇ ਬਿਸ਼ਨਪਦੇ ਕਦੇ ਮਾਝ ਪਹਾੜੀ ਦੀ ਲਾਂਵਦਾ ਏ
ਕਦੀ ਢੋਲ ਤੇ ਮਾਰੂਨ ਛੋਹ ਦਿੰਦਾ ਕਦੀ ਬੂਬਨਾ ਚਾ ਸੁਣਾਵਦਾ ਏ
ਮਲਕੀ ਨਾਲ ਜਲਾਲੀ ਨੂੰ ਖ਼ੂਬ ਗਾਵੇ ਵਿੱਚ ਝਿਊਰੀ ਦੀ ਕਲੀ ਲਾਂਵਦਾ ਏ
ਕਦੀ ਸੋਹਨੀ ਤੇ ਮਹੀਂਵਾਲ ਵਾਲੇ ਨਾਲ ਸ਼ੌਕ ਦੇ ਸੱਦ ਸੁਣਾਵਦਾ ਏ
ਕਦੀ ਧੁਰਪਦਾਂ ਨਾਲ ਕਥਿਤ ਛੋਹੇ ਕਦੀ ਸੋਹਲੇ ਨਾਲ ਰਲਾਵੰਦਾ ਏ
ਸਾਰੰਗ ਨਾਲ ਤਲੰਗ ਸ਼ਹਾਨੀਆਂ ਦੇ ਅੰਗ ਸੂਹੇ ਦਾ ਭੋਗ ਪਾਂਵਦਾ ਏ
ਸੋਰਠ ਗੁਜਰੀਆਂ ਪੂਰਬੀ ਭੈਰੋਂ ਦੀਪਕ ਰਾਗ ਦੀ ਜ਼ੀਲ ਵਜਾਂਵਦਾ ਏ
ਟੋਡੀ ਮੇਘ ਮਲ੍ਹਾਰ ਗੌਂਡ ਧਨਾਸਰੀ ਜੈਤਸਰੀ ਭੀ ਨਾਲ ਰਲਾਂਵਦਾ ਏ
ਮਾਲਸਰੀ ਤੇ ਪਰਜ ਬੇਹਾਗ ਬੋਲੇ ਨਾਲ ਮਾਰਵਾ ਵਿੱਚ ਵਜਾਵੰਦਾ ਏ
ਕੇਦਾਰਾ ਤੇ ਬੇਹਾਗੜਾ ਨਾਲੇ ਰਾਗ ਮਾਰੂ ਨਾਲੇ ਕਾਹਨੜੇ ਦੇ ਸੁਰ ਲਾਂਵਦਾ ਏ
ਕਲਿਆਨ ਦੇ ਨਾਲ ਮਾਲਕੰਸ ਬੋਲੇ ਅਤੇ ਮੰਗਲਾਚਾਰ ਸੁਣਾਵਦਾ ਏ
ਭੈਰੋਂ ਨਾਲ ਪਲਾਸੀਆਂ ਭੀਮ ਬੋਲੇ ਨਟ ਰਾਗ ਦੀ ਜ਼ੀਲ ਵਜਾਂਵਦਾ ਏ
ਬਰਵਾ ਨਾਲ ਪਹਾੜ ਝੰਝੋਟਿਆਂ ਦੇ ਹੋਰੀ ਲਾਲ ਆਸਾਖੜਾ ਗਾਂਵਦਾ ਏ
ਬੋਲੇ ਰਾਗ ਬਸੰਤ ਹੰਡੋਲ ਗੋਪੀ ਮੁੰਦਾਵਨੀ ਦੀਆਂ ਸੁਰਾਂ ਲਾਂਵਦਾ ਏ
ਪਲਾਸੀ ਨਾਲ ਤਰਾਨਿਆਂ ਠਾਂਸ ਕੇ ਤੇ ਵਾਰਸ ਸ਼ਾਹ ਨੂੰ ਖੜਾ ਸੁਣਾਂਦਾ ਏ

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar