ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 126(ਕੈਦੋਂ ਦਾ ਮਲਕੀ ਕੋਲ ਲੂਤੀਆਂ ਲਾਉਣਾ)

ਹੀਰ ਵਾਰਿਸ ਸ਼ਾਹ: ਬੰਦ 126(ਕੈਦੋਂ ਦਾ ਮਲਕੀ ਕੋਲ ਲੂਤੀਆਂ ਲਾਉਣਾ)

ਕੈਦੋਂ ਆਖਦਾ ਮਲਕੀਹੇ ਭੈੜੀਏ ਨੀ ਤੇਰੀ ਧਿਉ ਵੱਡਾ ਚੈਂਚਰ ਚਾਇਆ ਈ
ਜਾ ਨਏ ਤੇ ਚਾਕ ਦੇ ਨਾਲ ਘੁਲਦੀ ਏਸ ਮੁਲਕ ਦਾ ਅਰਥ ਗਵਾਇਆ ਈ
ਮਾ ਬਾਪ ਕਾਜ਼ੀ ਸਭੇ ਹਾਰ ਥੱਕੇ ਏਸ ਇੱਕ ਨਾ ਜਿਉ ਤੇ ਲਾਇਆ ਈ
ਮੂੰਹ ਘੁਟ ਰਹੇ ਵਾਲ ਪੁਟ ਰਹੇ ਲਿੰਗ ਕੁਟ ਰਹੇ ਮੈਨੂੰ ਤਾਇਆ ਈ
ਜੰਘ ਜੁਟ ਰਹੇ ਝਾਟਾ ਪੁਟ ਰਹੇ ਅਤੇ ਹੁਣ ਰਹੇ ਜ਼ੈਬ ਚਾਇਆ ਈ
ਲਿਟ ਪੁਟ ਰਹੇ ਤੇ ਨਖੁਟ ਰਹੇ ਅੰਤ ਹੁਟ ਰਹੇ ਲੱਤੀਂ ਜੁਟ ਰਹੇ ਲਟਕਾਇਆ ਈ
ਮਤੀ ਦੇਰਹੇ ਪੀਰ ਸਿਉਂ ਰਹੇ ਪੈਰੀਂ ਪੈ ਰਹੇ ਲੋੜ੍ਹਾ ਆਇਆ ਈ
ਵਾਰਸ ਸ਼ਾਹ ਮੀਆਂ ਸੁੱਤੇ ਮੁਆਮਲੇ ਨੂੰ ਲੰਙੇ ਰਿਛ ਨੇ ਮੋੜ ਜਗਾਇਆ ਈ

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar