ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 183(ਸਹੇਲੀਆਂ ਨੇ ਹੀਰ ਕੋਲ ਆਉਣਾ)

ਹੀਰ ਵਾਰਿਸ ਸ਼ਾਹ: ਬੰਦ 183(ਸਹੇਲੀਆਂ ਨੇ ਹੀਰ ਕੋਲ ਆਉਣਾ)

ਰਲ ਹੀਰ ਥੇ ਆਈਆਂ ਫੇਰ ਸੱਭੇ ਰਾਂਝੇ ਯਾਰ ਤੇਰੇ ਸਾਨੂੰ ਘੱਲਿਆ ਈ
ਸੋਟਾ ਗੰਝਲੀ ਕੰਬਲੀ ਸੁਟ ਕੇ ਤੇ ਛੱਡ ਦੇਸ ਪਰਦੇਸ ਨੂੰ ਚੱਲਿਆ ਈ
ਜੇ ਤੂੰ ਅੰਤ ਉਹਨੂੰ ਪਿੱਛਾ ਦੇਵਨਾ ਸੀ ਉਸ ਦਾ ਕਾਲਜਾ ਕਾਸ ਨੂੰ ਸੱਲਿਆ ਈ
ਅਸਾਂ ਏਤਨੀ ਗੱਲ ਮਾਅਲੂਮ ਕੀਤੀ ਤੇਰਾ ਨਿੱਕਲ ਈਮਾਨ ਹੁਣ ਚੱਲਿਆ ਈ
ਬੇਸਿਦਕ ਹੋਈ ਏ ਸਿਦਕ ਹਾਰਿਉਈ ਤੇਰਾ ਸਿਦਕ ਈਮਾਨ ਹੁਣ ਹੱਲਿਆ ਈ
ਉਹਦਾ ਵੇਖਕੇ ਹਾਲ ਅਹਿਵਾਲ ਸਾਰਾ ਸਾਡਾ ਰੋਂਦੀਆਂ ਨੀਰ ਨਾ ਠੱਲਿਆ ਈ
ਹਾਏ ਹਾਏ ਮੁਠੀ ਫਿਰੇ ਨੇਕ ਨੀਤੀ ਉਹਨੂੰ ਸੱਖਣਾ ਕਾਸ ਨੂੰ ਘੱਲਿਆ ਈ
ਨਿਰਾਸ ਵੀ ਰਾਸ ਲੈ ਇਸ਼ਕ ਕੋਲੋਂ ਸਕਲਾਤ ਦੇ ਬੈਆਂ ਨੂੰ ਚੱਲਿਆ ਈ
ਵਾਰਸ ਹੱਕ ਦੇ ਥੋਂ ਜਦੋਂ ਇਸ਼ਕ ਕੁੱਥਾ ਅਰਥ ਰੱਬ ਦਾ ਤਦੋਂ ਤਰਥੱਲਿਆ ਈ

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar