ਖੇੜਿਆਂ ਸਾਹਾ ਸੁਧਾਇਆ ਬਾਹਮਣਾਂ ਥੋਂ ਭਲੀ ਤਿੱਥ ਮਹੂਰਤ ਤੇ ਵਾਰ ਮੀਆਂ
ਨਾਂਵ੍ਹੇ ਸਾਵਣੋ ਰਾਤ ਸੀ ਵੀਰਵਾਰੀ ਲਿਖ ਘਲਿਆ ਇਹ ਨਿਰਵਾਰ ਮੀਆਂ
ਪਹਿਰ ਰਾਤ ਨੂੰ ਆਣ ਨਿਕਾਹ ਲੈਣਾ ਵਿਲ ਲਾਵਨੀ ਨਹੀਂ ਜ਼ਿਨਹਾਰ ਮੀਆਂ
ਓਥੇ ਖੇੜਿਆਂ ਪੁੱਜ ਸਮਾਨ ਕੀਤੇ ਏਥੇ ਸਿਆਲ ਭੀ ਹੋਏ ਤਿਆਰ ਮੀਆਂ
ਰਾਂਝੇ ਦੁਆ ਕੀਤੀ ਜੰਜ ਆਵੰਦੀ ਨੂੰ ਕਾਈ ਜ਼ੈਬ ਦੇ ਕਟਕ ਤੇ ਧਾੜ ਮੀਆਂ
ਵਾਰਸ ਸ਼ਾਹ ਸਿਰਬਾਲੜਾ ਨਾਲ ਹੋਇਆ ਹੱਥ ਤੀਰ ਕਾਨੀ ਤਲਵਾਰ ਮੀਆਂ