ਨਾਥ ਮੀਟ ਅੱਖਾਂ ਦਰਗਾਹ ਅੰਦਰ ਨਾਲੇ ਅਰਜ਼ ਕਰਦਾ ਨਾਲੇ ਸੰਗਦਾ ਜੀ
ਦਰਗਾਹ ਲਾਉਬਾਲੀ ਹੈ ਹੱਕ ਵਾਲੀ ਓਥੇ ਆਦਮੀ ਬੋਲਦਾ ਹੰਗਦਾ ਜੀ
ਜ਼ਮੀਂ ਅਤੇ ਆਸਮਾਨ ਦਾ ਵਾਰਸ਼ੀ ਤੂੰ ਤੇਰਾ ਵੱਡਾ ਪਸਾਰ ਹੈ ਰੰਗ ਦਾ ਜੀ
ਰਾਝਾ ਜੱਟ ਫਕੀਰ ਹੋ ਆਨ ਬੈਠਾ ਲਾਹ ਆਸਰਾ ਨਾਮ ਤੇ ਨੰਗ ਦਾ ਜੀ
ਸਭ ਛੱਡੀਆਂ ਬੁਰਆਈਆਂ ਬੰਨ੍ਹ ਤਕਵਾ ਲਾਹ ਆਸਰਾ ਸਾਕ ਤੇ ਅੰਗ ਦਾ ਜੀ
ਮਾਰ ਹੀਰ ਦੇ ਨੈਨਾ ਨੇ ਖੁਆਰ ਕੀਤਾ ਲੱਗਾ ਜਿਗਰ ਵਿੱਚ ਤੀਰ ਖਦੰਗ ਦਾ ਜੀ
ਏਸ ਇਸ਼ਕ ਨੇ ਮਾਰ ਹੈਰਾਨ ਕੀਤਾ ਸੜ ਗਿਆ ਜਿਉਂ ਅੰਗ ਪਤੰਗ ਦਾ ਜੀ
ਕੰਨ ਪਾੜ ਮਨਾਇਕੇ ਸੀਸ ਦਾੜ੍ਹੀ ਪੀਏ ਬਹਿ ਪਿਆਲੜਾ ਭੰਗ ਦਾ ਜੀ
ਜੋਗੀ ਹੋ ਕੇ ਦੇਸ ਤਿਆਗ ਆਇਆ ਰਿਜ਼ਕ ਦੂਰ ਹੈ ਕੂੰਜ ਕਲੰਗ ਦਾ ਜੀ
ਤੁਸੀਂ ਰੱਬ ਜ਼ਰੀਬ ਨਵਾਜ਼ ਸਾਹਬ ਸਵਾਲ ਸੁਣਨਾ ਏਸ ਮਲੰਗ ਦਾ ਜੀ
ਕੀਕੂੰ ਹੁਕਮ ਹੈ ਖੋਲ ਕੇ ਕਹੋ ਅਸਲੀ ਰਾਂਝਾ ਹੋ ਜੋਗੀ ਹੀਰ ਮੰਗਦਾ ਜੀ
ਪੰਜਾਂ ਪੀਰਾਂ ਦਰਗਾਹ ਵਿੱਚ ਅਰਜ਼ ਕੀਤੀ ਦੋਵੇ ਫਕਰ ਨੂੰ ਚਰਮ ਪਲੰਗ ਦਾ ਜੀ
ਹੋਇਆ ਹੁਕਮ ਦਰਗਾਹ ਥੀਂ ਹੀਰ ਬਖਸ਼ੀ ਬੇੜਾ ਲਾ ਦਿੱਤਾ ਅਸਾਂ ਢੰਗ ਦਾ ਜੀ
ਵਾਰਸ ਸ਼ਾਹ ਹੁਣ ਜਿਨ੍ਹਾਂ ਨੂੰ ਰੱਬ ਬਖਸ਼ੇ ਤਿਨ੍ਹਾਂ ਨਾਲ ਕੀ ਮਕਿਮਾ ਜੰਗ ਦਾ ਜੀ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 285(ਬਾਲ ਨਾਥ ਨੇ ਦਰਗਾਹ ਅੰਦਰ ਅਰਜ਼ ਕੀਤੀ)
Tagged with: Heer Heer Waris Shah Heer ਹੀਰ kavitavaan ਕਵਿਤਾਵਾਂ Literature Literature ਸਾਹਿਤ Mahaan rachnavanਮਹਾਨ ਰਚਨਾਵਾਂ Poetry Waris Shah Waris Shah ਵਾਰਿਸ ਸ਼ਾਹ ਹੀਰ ਵਾਰਿਸ ਸ਼ਾਹ
Click on a tab to select how you'd like to leave your comment
- WordPress