ਇੱਜੜ ਚਾਰਨਾ ਕੰਮ ਪੈਜ਼ੰਬਰਾਂ ਦਾ ਕੇਹਾ ਅਮਲ ਸ਼ੈਤਾਨ ਦਾ ਟੋਲਿਉ ਈ
ਭੇਡਾਂ ਚਾਰ ਕੇ ਤੁਹਮਤਾਂ ਜੋੜਨਾਂ ਏਂ ਕੇਹਾ ਜ਼ਜ਼ਬ ਫਕੀਰ ਤੇ ਬੋਲਿਉ ਈ
ਅਸੀਂ ਫਕਰ ਅੱਲਾਹ ਦੇ ਨਾਗ ਕਾਲੇ ਅਸਾਂ ਨਾਲ ਕੀ ਕੋਇਲਾ ਘੋਲਿਉ ਈ
ਵਾਹੀ ਛੱਡ ਕੇ ਖੋਲੀਆਂ ਚਾਰੀਆਂ ਨੀ ਹੋਇਉਂ ਜੋਗੀੜਾ ਜਿਉ ਜਾ ਡੋਲਿਉ ਈ
ਸੱਚ ਮੰਨ ਕੇ ਪਿਛਾਂ ਮੁੜ ਜਾ ਜੱਟਾ ਕੇਹਾ ਕੂੜ ਦਾ ਘੋਲਨਾ ਘੋਲਿਉ ਈ
ਵਾਰਸ ਸ਼ਾਹ ਇਹ ਉਮਰ ਨਿੱਤ ਕਰੇਂ ਜ਼ਾਇਆ ਸ਼ੱਕਰ ਵਿੱਚ ਪਿਆਜ਼ ਕਿਉਂ ਘੋਲਿਉ ਈ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 294(ਆਜੜੀ ਨਾਲ ਗੱਲ ਬਾਤ)
Tagged with: Heer Heer Waris Shah Heer ਹੀਰ kavitavaan ਕਵਿਤਾਵਾਂ Literature Literature ਸਾਹਿਤ Mahaan rachnavanਮਹਾਨ ਰਚਨਾਵਾਂ Poetry Waris Shah Waris Shah ਵਾਰਿਸ ਸ਼ਾਹ ਹੀਰ ਵਾਰਿਸ ਸ਼ਾਹ
Click on a tab to select how you'd like to leave your comment
- WordPress