ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 33(ਮਸੀਤ ਦੀ ਸਿਫਤ)

ਹੀਰ ਵਾਰਿਸ ਸ਼ਾਹ: ਬੰਦ 33(ਮਸੀਤ ਦੀ ਸਿਫਤ)

ਮਸਜਿਦ ਬੈਤੁਲ ਅਤੀਕ ਮਿਸਾਲ ਆਹੀ ਖਾਨਾ ਕਾਅਬਿਉਂ ਡੌਲ ਉਤਾਰਿਆ ਨੇ
ਗੋਇਆ ਅਕਸਾ ਦੇ ਨਾਲ ਦੀ ਭੈਨ ਦੂਈ ਸ਼ਾਇਦ ਸੰਦਲੀ ਨੂਰ ਉਸਾਰਿਆ ਨੇ
ਪੜ੍ਹਨ ਫਾਜ਼ਿਲ ਦਰਸ ਦਰਵੇਸ਼ ਮੁਫਤੀ ਖ਼ੂਬ ਕਢ ਅਲਹਾਨ ਪਰਕਾਰਿਆ ਨੇ
ਤਾਅਲੀਲ ਮੀਜ਼ਾਨ ਤੇ ਸਰਫ ਬਹਾਈ, ਸਰਫ ਮੀਰ ਭੀ ਯਾਦ ਪੁਕਾਰਿਆ ਨੇ
ਕਾਜ਼ੀ ਕੁਤਬ ਤੇ ਕਨਜ਼ ਅਨਵਾਅ ਬਾਰਾਂ ਮਸਊਣੀਆ ਜਿਲਦ ਸਵਾਰਿਆ ਨੇ
ਖ਼ਾਨੀ ਨਾਲ ਮਜਮੂਆ ਸੁਲਤਾਨੀਆਂ ਦੇ ਅਤੇ ਹੈਰਤੁਲਫਿੱਕਾ ਨਵਾਰਿਆ ਨੇ
ਫਤਾਵਾ ਬਰਹਨਾ ਮੰਜ਼ੂਮ ਸ਼ਾਹਾਂ ਨਾਲ ਜ਼ੁਬਦਿਆਂ ਹਿਖ਼ਜ਼ ਕਰਾਰਿਆ ਨੇ
ਮੁਆਰਜੁਲਨਬੂਤ ਖ਼ੁਲਾਲਿਆਂ ਤੋਂ ਰੋਜ਼ਾ ਨਾਲ ਅਖ਼ਲਾਸ ਪਸਾਰਿਆ ਨੇ
ਜ਼ਰਾਦਿਆਂ ਦੇ ਨਾਲ ਸ਼ਰ੍ਹਾ ਮੁੱਲਾ ਜ਼ਨਜਾਨੀਆਂ ਨਹਿਵ ਨਤਾਰਿਆ ਨੇ
ਕਰਨ ਹਿਫਜ਼ ਕੁਰਾਨ, ਤਫਸੀਰ ਦੌਰਾਂ ਜ਼ੈਰ ਸ਼ਰ੍ਹਾ ਨੂੰ ਦੁਰਿਆਂ ਮਾਰਿਆ ਨੇ

Masjid bait ul ateeq masaal aahi Khane kaabioN dol utaria naiN
Goya Aqsa de naal di bhain dui shaaid sundli noor asaaria naiN
Perhan faazal dars darwaish khub kadh alhaan parwaria naiN
Taleel mezaan te sarf bahai sarf Meer bhi yaad pukaria naiN
Qazi qutab te kanz alanwaa baraN masood diaN jald sawaria naiN
Khani naal majmuaa sultaniaN da utte hairat alfiqqa nawaria naiN
Fatawa barhna manzoom shahaN naal sohdiaN hifz qararia naiN
Muaaraj alnaboot khalasiaN tooN roza naal ikhlaq pasaria naiN
Zara diaN de naal sharaa malah zanjaniaN nehaw nataria naiN
Karan hifz Quran tafseer doraaN ghair sharaa nooN darya maria naiN

مسجد بیت العتیق مثال آہی خانے کعبیوں ڈول اتاریا نیں
گویا اقصی دے نال دی بھین دوئی شاید صندلی نور اساریا نیں
پڑھن فاضل درس درویش خوب کڈھ الحان پرقاریا نیں
تعلیل میزان تے صرف بہائی صرف میر بھی یاد پکاریا نیں
قاضی قطب تے کنز انواع باراں مسعودیاں جلد سواریا نیں
خانی نال مجموعہ سلطانیا ندے اتے حیرت الفقہ نواریا نیں
فتاوی برہنہ منظوم شاہاں نال زہدیاں حفظ قراریا نیں
معارج النبوت خلاصیاں توں روضہ نال اخلاق پساریا نیں
زرا دیاں دے نال شرح ملاں زنجانیاں نحو نتاریا نیں
کرن حفظ قرآن تفسیر دوراں غیر شرح نوں دریاں ماریا نیں

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar