ਨਿਆਣਾ ਤੋੜ ਕੇ ਢਾਂਡੜੀ ਉੱਠ ਨੱਠੀ ਬੰਨ ਦੋਹਣੀ ਦੁੱਧ ਸਭ ਡੋਹਲਿਆ ਈ
ਘਰ ਖ਼ੈਰ ਏਸ ਕਟਕ ਦੇ ਮੋਹਰੀ ਨੂੰ ਜੱਟ ਉੱਠਕੇ ਰੋਹ ਹੋ ਬੋਲਿਆ ਈ
ਝਿਰਕ ਭੁਖੜੇ ਦੇਸ ਦਾ ਇਹ ਜੋਗੀ ਏਥੇ ਦੁੰਦ ਕੀ ਆਨ ਕੇ ਘੋਲਿਆ ਈ
ਸੂਰਤ ਜੋਗੀਆਂ ਦੀ ਅੱਖੀਂ ਗੁੰਡਿਆਂ ਦੀਆਂ ਦਾਬ ਕਟਾਕ ਦੇ ਤੇ ਜਿਉ ਡੋਲਿਆ ਈ
ਜੋਗੀ ਅੱਖੀਆਂ ਕਢ ਕੇ ਘਤ ਤਿਊੜੀ ਲੈ ਕੇ ਖਪਰਾ ਹੱਥ ਵਿੱਚ ਤੋਲਿਆ ਈ
ਵਾਰਸ ਸ਼ਾਹ ਹੁਣ ਜੰਗ ਤਹਿਕੀਕ ਹੋਇਆ ਜੰਬੂ ਸ਼ਾਕਣੀ ਦੇ ਅੱਗੇ ਬੋਲਿਆ ਈ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 331(ਜੱਟ ਨੇ ਕਿਹਾ)
Tagged with: Heer Heer Waris Shah Heer ਹੀਰ kavitavaan ਕਵਿਤਾਵਾਂ Literature Literature ਸਾਹਿਤ Mahaan rachnavanਮਹਾਨ ਰਚਨਾਵਾਂ Poetry Waris Shah Waris Shah ਵਾਰਿਸ ਸ਼ਾਹ ਹੀਰ ਵਾਰਿਸ ਸ਼ਾਹ
Click on a tab to select how you'd like to leave your comment
- WordPress