ਮਾਯਾਂ ਉਠਾਈ ਫਿਰਨ ਏਸ ਜੱਗ ਉਤੇ ਜਿਨ੍ਹਾ ਭਵਣ ਤੇ ਕੁਲ ਬੇਹਾਰ ਹੈ ਵੇ
ਏਨ੍ਹਾਂ ਫਿਰਨ ਜ਼ਰੂਰ ਹੈ ਦਿਹੁੰ ਰਾਤੀਂ ਧੁਰੋਂ ਫਿਰਨ ਏਨ੍ਹਾਦੜੀ ਕਾਰ ਹੈ ਵੇ
ਸੂਰਜ ਚੰਦ ਘੋੜਾ ਅਤੇ ਰੂਹ ਚਕਲ ਨਜ਼ਰ ਸ਼ੇਰ ਪਾਣੀ ਵਨਜਾਰ ਹੈ ਵੇ
ਤਾਣਾ ਤਨਣ ਵਾਲੀ ਇੱਲ ਗਧਾ ਕੁੱਤਾ ਤੀਰ ਛੱਜ ਤੇ ਛੋਕਰਾ ਯਾਰ ਹੈ ਵੇ
ਟੋਪਾ ਛਾਣਨੀ ਤੱਕੜੀ ਤੇਜ਼ ਮਰੱਕਬ ਕਿਲਾ ਤਰੱਕਲਾ ਫਿਰਨ ਵਪਾਰ ਹੈ ਵੇ
ਬਿੱਲੀ ਰੰਨ ਫਕੀਰ ਤੇ ਅੱਗ ਬਾਂਦੀ ਏਨਾਂ ਫਿਰਨ ਘਰੋ ਘਰੀ ਕਾਰ ਹੈ ਵੇ
ਵਾਰਸ ਸ਼ਾਹ ਵੈਲੀ ਭੇਖੇ ਲਖ ਫਿਰਦੇ ਸਬਰ ਫਕਰ ਦਾ ਕੌਲ ਕਰਾਰ ਹੈ ਵੇ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 351(ਕਥਨ ਸ਼ਾਇਰ)
Tagged with: Heer Heer Waris Shah Heer ਹੀਰ kavitavaan ਕਵਿਤਾਵਾਂ Literature Literature ਸਾਹਿਤ Mahaan rachnavanਮਹਾਨ ਰਚਨਾਵਾਂ Poetry Waris Shah Waris Shah ਵਾਰਿਸ ਸ਼ਾਹ ਹੀਰ ਵਾਰਿਸ ਸ਼ਾਹ
Click on a tab to select how you'd like to leave your comment
- WordPress