ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 352(ਉਹੀ ਚਾਲੂ)

ਹੀਰ ਵਾਰਿਸ ਸ਼ਾਹ: ਬੰਦ 352(ਉਹੀ ਚਾਲੂ)

ਅਦਲ ਬਿਨਾਂ ਸਰਦਾਰ ਹੈ ਰੁਖ ਅੱਫਲ ਰੰਨ ਕੁਢਨੀ ਜੋ ਵਫਾਦਾਰ ਨਾਹੀਂ
ਨਿਆਜ਼ ਬਿਨਾਂ ਹੈ ਕੰਚਨੀ ਬਾਂਬ੍ਹ ਥਾਵੇਂ ਮਰਦ ਗਧਾ ਜੋ ਇਕਲ ਦਾ ਯਾਰ ਹੈ ਨਹੀਂ
ਬਿਨਾ ਆਦਮੀ ਅੱਤ ਨਾਹੀਂ ਇਨਸ ਜਾਪੇ ਬਿਨਾ ਆਬ ਕੱਤਾਲ ਤਲਵਾਰ ਹੈ ਨਾਹੀਂ
ਸਬਜ ਜ਼ਿਕਰ ਇਬਾਦਤਾਂ ਬਾਝ ਜੋਗੀ ਦੰਮਾ ਬਾਝ ਜੀਵਣ ਦਰਕਾਰ ਨਾਹੀਂ
ਹਿੰਮਤ ਬਾਝ ਜਵਾਨ ਬਿਨ ਹੁਸਨ ਦਿਲਬਰ ਲੂਣ ਬਾਝ ਤੁਆਮ ਸਵਾਰ ਨਾਹੀਂ
ਸ਼ਰਮ ਬਾਝ ਮੁੱਛਾਂ ਬਿਨਾ ਅਮਲ ਦਾੜ੍ਹੀ ਤਲਬ ਬਾਝ ਫੌਜਾ ਭਰ ਭਾਰ ਨਾਹੀਂ
ਅਕਲ ਬਾਝ ਵਜ਼ੀਰ ਸਲਵਾਤ ਮੋਮਨ ਦੀਵਾਨ ਹਸਾਬ ਸ਼ੁਮਾਰ ਨਾਹੀਂ
ਵਾਰਸ, ਰੰਨ, ਫਕੀਰ, ਤਲਵਾਰ, ਘੋੜਾ ਚਾਰੇ ਥੋਕ ਇਹ ਕਿਸੇ ਦੇ ਯਾਰ ਨਾਹੀਂ

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar