ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 375(ਉੱਤਰ ਰਾਂਝਾ)

ਹੀਰ ਵਾਰਿਸ ਸ਼ਾਹ: ਬੰਦ 375(ਉੱਤਰ ਰਾਂਝਾ)

ਸੁਣ ਸਹਿਤੀਏ ਅਸੀਂ ਹਾਂ ਨਾਗ ਕਾਲ਼ੇ ਪੜ੍ਹ ਸੈਫੀਆਂ ਜ਼ੁਹਦ ਕਮਾਂਵਨੇ ਹਾਂ
ਮਕਰ ਫਨ ਨੂੰ ਭੰਨ ਕੇ ਸਾਫ ਕਰਦੇ ਜਿਨ ਭੂਤ ਨੂੰ ਸਾੜ ਵਖਾਣਨੇ ਹਾਂ
ਨਕਸ਼ ਲਿਖ ਕੇ ਫੂਕ ਯਸੀਂ ਦੇਈਏ ਸਾਏ ਸੂਲ ਦੀ ਜ਼ਾਤ ਗਵਾਣਨੇ ਹਾਂ
ਦੁਖ ਦਰਦ ਬਲਾਇ ਤੇ ਜਾਏ ਤੰਗੀ ਕਦਮ ਜਿਨ੍ਹਾਂ ਦੇ ਵਿਹੜਿਆਂ ਪਾਵਨੇ ਹਾਂ
ਸਣੇ ਤਸਮੀਆਂ ਪੜ੍ਹਾਂ ਅਖਲਾਸ ਸੂਰਤ ਜੜ੍ਹਾਂ ਵੈਰ ਦੀਆਂ ਪੱਟ ਵਖਾਵਣੇ ਹਾਂ
ਦਿਲੋਂ ਹੁਬ ਦੇ ਚਾ ਤਾਅਵੀਜ਼ ਲਿਖੀਏ ਅਸੀਂ ਰੁਠੜੇ ਯਾਰ ਮਿਲਾਵਨੇ ਹਾਂ
ਜਿਹੜਾ ਮਾਰਨਾ ਹੋਵੇ ਤਾਂ ਕੀਲ ਕਰਕੇ ਐਤਵਾਰ ਮਸਾਨ ਜਗਾਵਨੇ ਹਾਂ
ਜਿਹੀ ਗੱਭਰੂ ਤੋਂ ਰੰਨ ਰਹੇ ਵਿਟਰ ਲੌਂਗ ਮੰਦਰੇ ਚਾ ਖਵਾਵਨੇ ਹਾਂ
ਜਿਹੜੇ ਯਾਰ ਨੂੰ ਯਾਰਨੀ ਮਿਲੇ ਨਾਹੀਂ ਫੁਲ ਮੁੰਦ ਕੇ ਚਾ ਸੁੰਘਾਵਨੇ ਹਾਂ
ਉਹਨਾਂ ਵੌਹਟੀਆਂ ਦੇ ਦੁਖ ਦੂਰ ਦਰਦ ਜਾਂਦੇ ਪੜ੍ਹ ਹਿਕ ਤੇ ਹੱਥ ਫਰਾਵਨੇ ਹਾਂ
ਕੀਲ ਡਇਣਾਂ ਕੱਚੀਆਂ ਪੱਕੀਆਂ ਨੂੰ ਦੰਦ ਪਨ ਕੇ ਲਿਟਾਂ ਮੁਨਾਵਨੇ ਹਾਂ
ਜਾਣ ਸਹਿਰ ਜਾਦੂ ਚੜ੍ਹੇ ਭੂਤ ਕੁੱਦੇ ਗੰਡਾ ਕੀਲ ਦਵਾਲੇ ਦਾ ਪਾਵਨੇ ਹਾਂ
ਕਿਸੇ ਨਾਲ ਜੇ ਵੈਰ ਵਰੋਧ ਹੋਵੇ ਉਹਨੂੰ ਭੂਤ ਮਸਾਦ ਚਮੜਾਵਨੇ ਹਾਂ
ਬੁਰਾ ਬੋਲਦੀ ਜਿਹੜੀ ਜੋਗੀਆਂ ਨੂੰ ਸਿਰ ਮੁੰਨ ਕੇ ਗਧੇ ਚੜ੍ਹਾਵਨੇ ਹਾਂ
ਜੈਂਦੇ ਨਾਲ ਮੁਦਪੜਾ ਠੀਕ ਹੋਵੇ ਉਹਨੂੰ ਬੀਰ ਬੇਤਾਲ ਭਛਾਵਨੇ ਹਾਂ
ਅਸੀਂ ਖੇੜਿਆਂ ਦੇ ਘਰੋਂ ਇੱਕ ਬੂਟਾ ਹੁਕਮ ਰੱਬ ਦੇ ਨਾਲ ਪਟਾਵਨੇ ਹਾਂ
ਵਾਰਸ ਸ਼ਾਹ ਜੇ ਹੋਰ ਨਾ ਦਾਉ ਲੱਗੇ ਸਿਰ ਪ੍ਰੇਮ ਜੜੀਆਂ ਚਾ ਪਾਵਨੇ ਹਾਂ

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar