ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 38(ਮੁੱਲਾਂ ਦਾ ਉੱਤਰ)

ਹੀਰ ਵਾਰਿਸ ਸ਼ਾਹ: ਬੰਦ 38(ਮੁੱਲਾਂ ਦਾ ਉੱਤਰ)

ਘਰ ਰੱਬ ਦੇ ਮਸਜਿਦਾਂ ਹੁੰਦੀਆਂ ਨੇ ਏਥੇ ਜ਼ੈਰ ਸ਼ਰ੍ਹਾ ਨਾਹੀਂ ਵਾੜੀਏ ਓਏ
ਕੁੱਤਾ ਅਤੇ ਫਕੀਰ ਪਲੀਤ ਹੋਵੇ ਨਾਲ ਦੁਰਿਆਂ ਬੰਨ੍ਹ ਕੇ ਮਾਰੀਏ ਓਏ
ਤਾਰਕ ਹੋ ਸਲਵਾਤ ਦਾ ਪਟੇ ਰੱਖੇ ਲਬਾਂ ਵਾਲਿਆਂ ਮਾਰ ਪਛਾੜਈਏ ਓਏ
ਨੀਵਾਂ ਕਪੜਾ ਹੋਵੇ ਤਾਂ ਪਾੜ ਸੁੱਟੀਏ ਹੋਣ ਦਰਾਜ਼ ਤਾਂ ਸਾੜੀਏ ਓਏ
ਵਾਰਸ ਸ਼ਾਹ ਖ਼ੁਦਾ ਦਿਆਂ ਦੁਸ਼ਮਨਾਂ ਨੂੰ ਦੂਰੋਂ ਕੁੱਤਿਆਂ ਵਾਂਗ ਧਿਰਕਾਰੀਏ ਓਏ

Ghar Rub de masjidaN hondiaN naiN aithe ghair sharaa nahiN waariye oye
Taarak ho salaat da patte rakhe labbaN waliaN maar pichariye oye
NewaN kapra howe taaN paar sattiye labbaN hon daraaz taaN saariye oye
Jehra fiqqa de ilam nahiN waqif ohnaaN cha suli utte chahriye oye
Waris Shah khudae de dushmanaN nooN doraN kuttiaN waang dhar kaariye oye

گھر رب دے مسجداں ہندیاں نیں ایتھے غیر شرع نہیں واڑیئے اوئے
کتا اتے فقیر پلیت ہووے نال دریاں دے بنھ ماریئے اوئے
تارک ہو صلوۃ دا پٹے رکھے لباں والیاں مار پچھاڑیئے اوئے
نیواں کپڑا ہووے تاں پاڑ سٹئے لباں ہون دراز تاں ساڑیئے اوئے
جیہڑا فقہ دے علم نہیں واقف اوہناں چاء سولی اتے چاہڑیئے اوئے
وارث شاہ خدائے دے دشمناں نوں دوراں کتیاں وانگ دھرکاریئے اوئے

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar