ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 385(ਉੱਤਰ ਸਹਿਤੀ)

ਹੀਰ ਵਾਰਿਸ ਸ਼ਾਹ: ਬੰਦ 385(ਉੱਤਰ ਸਹਿਤੀ)

ਮੇਰੇ ਨਾਲ ਕੀ ਪਿਆ ਹੈਂ ਵੈਰ ਚਾਕਾ ਮੱਥਾ ਸੌਕਣਾਂ ਵਾਂਗ ਕੀ ਡਾਹਿਆ ਈ
ਐਵੇਂ ਘੂਰ ਕੇ ਮੁਲਕ ਨੂੰ ਫਿਰੇਂ ਖਾਂਦਾ ਕਦੀ ਚੋਤਰਾ ਮੂਲ ਨਾ ਵਾਹਿਆ ਈ
ਕਿਸੇ ਜੋਗੜੇ ਠੱਗ ਫਕੀਰ ਕੀਤੋਂ ਅਨਜਾਨ ਕਕੋਹੜਾ ਫਾਹਿਆ ਈ
ਮਾਂਉਂ ਬਾਪ ਗੁਰ ਪੀਰ ਘਰ ਬਾਰ ਤਜਿਉ ਕਿਸੇ ਨਾਲ ਨਾ ਕੌਲ ਨਬਾਹਿਆ ਈ
ਬੁੱਢੀ ਮਾਂ ਨੂੰ ਰੋਂਦੜੀ ਛੱਡ ਆਇਉਂ ਉਸ ਅਰਸ਼ ਦਾ ਕਿੰਗਰਾ ਢਾਹਿਆ ਈ
ਪੇਟ ਰੱਖ ਕੇ ਆਪਣਾ ਪਾਲਿਉ ਈ ਕਿਤੇ ਰੰਨ ਨੂੰ ਚਾ ਤਰਾਹਿਆ ਈ
ਡੱਬੀ ਪੁਰੇ ਦਿਆ ਝੱਲ ਵੱਲਲਿਆ ਵੇ ਅਸਾਂ ਨਾਲ ਕੀ ਖਚਰ ਪੌ ਚਾਹਿਆ ਈ
ਸਵਾਹ ਲਾਇਆ ਪਾਣ ਨਾ ਲਥਿਆਈ ਐਵੇਂ ਕਪੜਾ ਚੱਥੜਾ ਲਾਹਿਆ ਈ

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar