ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 40(ਮੁੱਲਾਂ ਦਾ ਉੱਤਰ ਰਾਂਝੇ ਨੂੰ)

ਹੀਰ ਵਾਰਿਸ ਸ਼ਾਹ: ਬੰਦ 40(ਮੁੱਲਾਂ ਦਾ ਉੱਤਰ ਰਾਂਝੇ ਨੂੰ)

ਅਸਾਂ ਫਿੱਕਾ ਅਸੂਲ ਨੂੰ ਸਹੀ ਕੀਤਾ ਜ਼ੈਰ ਸ਼ਰ੍ਹਾ ਮਰਦੂਦ ਨੂੰ ਮਾਰਨੇ ਆਂ
ਅਸਾਂ ਦਸਨੇ ਕੰਮ ਇਬਾਦਤਾਂ ਦੇ ਪੁਲ ਸਰਾਤ ਤੋਂ ਪਾਰ ਉਤਾਰਨੇ ਆਂ
ਫਰਜ਼ ਸੁੰਨਤਾਂ ਵਾਜਬਾਂ ਨਫਲ ਵਿਤਰਾਂ ਨਾਲ ਜਾਇਜ਼ਾ ਸਚ ਨਿਤਾਰਨੇ ਆਂ
ਵਾਰਸ ਸ਼ਾਹ ਜਮਾਇਤ ਦੇ ਤਾਰਕਾਂ ਨੂੰ ਤਾਜ਼ਿਆਨਿਆਂ ਦੂਰਿਆਂ ਮਾਰਨੇ ਆਂ

AssaN fiqqa asool nooN sahee kita, ghair sharaa nooN maarnaN aiN
AssaN dasniN kamm ibadtaaN de, pull saraat tooN paar utaarnaN aiN
Farz sunnataN wajibaN naffal witraN naal jaizaaN sach nataarnaN aiN
Waris Shah jamaat de taarakaN nooN tazianiaN duriaN maarnaN aiN

اساں فقہ اصول نوں صحیح کیتا غیر شرح مردود نوں مارناں ایں
اساں دسنیں کم عبادتاں دے پل صراط توں پار اتارناں ایں
فرض سنتاں واجباں نقل وتراں نال جائیزاں سچ نتارناں ایں
وارث شاہ جماعت دے تارکاں نوں تازیانیاں دریاں مارناں ایں

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar