ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 463(ਉਹੀ)

ਹੀਰ ਵਾਰਿਸ ਸ਼ਾਹ: ਬੰਦ 463(ਉਹੀ)

ਕਿਲਾਅਦਾਰ ਨੂੰ ਮੋਰਚੇ ਤੰਗ ਢੁੱਕੇ ਸ਼ਬਖੂਨ ਤੇ ਤਿਆਰ ਹੋ ਸਜਿਆ ਈ
ਥੜਾ ਪਵੇ ਜਿਉਂ ਧਾੜ ਨੂੰ ਸ਼ੀਂਹ ਛੁੱਟੇ ਉੱਠ ਬੋਤੀਆਂ ਦੇਮਨੇ ਗੱਜਿਆ ਈ
ਸਭਾ ਨਸ ਗਈਆਂ ਇੱਕਾ ਰਹੀ ਪਿੱਛੇ ਆ ਸੋਇਨ ਚਿੜੀ ਉਤੇ ਵੱਜਿਆ ਈ
ਹਾਉ ਹਾਇ ਮਾਹੀ ਮੁੰਡੀ ਜਾ ਨਾਹੀਂ ਪਰੀ ਦੇਖ ਅਘੂਤ ਨਾ ਲੱਜਿਆ ਈ
ਨੰਗੀ ਹੋ ਨੱਠੀ ਸਟ ਸਤਰ ਜ਼ੇਵਰ ਸੱਭਾ ਜਾਣ ਭਿਆਣੀਆਂ ਤੱਜਿਆ ਈ
ਮਲਕੁਲਮੌਤ ਅਜ਼ਾਬ ਦੀ ਕਰੇ ਤੰਗੀ ਪਰਦਾ ਕਿਸੇ ਦਾ ਕਦੀ ਨਾ ਕੱਜਿਆ ਈ
ਉਤੋਂ ਨਾਦ ਵਜਾਇਕੇ ਕਰੇ ਨਾਹਰਾ ਅਖੀਂ ਲਾਲ ਕਰਕੇ ਮੂੰਹ ਟੱਡਿਆ ਈ
ਵਾਰਸ ਸ਼ਾਹ ਹਸਾਬ ਨੂੰ ਪਰੀ ਪਕੜੀ ਸੂਰ ਹਸ਼ਰ ਦਾ ਵੇਖ ਲਏ ਵੱਜਿਆ ਈ

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar