ਆਕੀ ਹੋ ਬੈਠੇ ਅਸੀਂ ਜੋਗੀੜੇ ਥੋਂ ਜਾ ਲਾ ਲੈ ਜ਼ੋਰ ਜੋ ਲਾਵਨਾ ਈ
ਅਸੀਂ ਹੁਸਨ ਤੇ ਹੋ ਮਜ਼ਰੂਰ ਬੈਠੇ ਚਾਰ ਚਸ਼ਮ ਦਾ ਕਟਕ ਲੜਾਵਨਾ ਈ
ਲਖ ਜ਼ੋਰ ਤੂੰ ਲਾ ਜੋ ਲਾਵਨਾ ਈ ਅਸਾਂ ਬੱਧਿਆ ਬਾਝ ਨਾ ਆਵਨਾ ਈ
ਸੁਰਮਾ ਅੱਖੀਆਂ ਦੇ ਵਿੱਚ ਪਾਵਨਾ ਈ ਅਸਾਂ ਵੱਡਾ ਕਮੰਦ ਪਵਾਵਨਾ ਈ
ਰੁਖ ਦੇ ਯਾਰ ਭਤਾਰ ਤਾਈਂ ਸੈਦਾ ਖੇੜੇ ਦੇ ਨਾਲ ਲੜਾਵਨਾ ਈ
ਸੀਤਾ ਪੂਜ ਬੈਠਾ ਸੈਦਾ ਵਾਂਗ ਦਹਿਸਰ ਸੋਹਣੀ ਲੰਕ ਨੂੰ ਓਸ ਲੁਟਾਵਨਾ ਈ
ਰਾਂਝੇ ਕੰਨ ਪੜ੍ਹਾਇਕੇ ਜੋਗ ਲੀਤਾ ਅਸਾਂ ਜੇਜ਼ੀਆ ਜੋਗ ਤੇ ਲਾਵਨਾ ਈ
ਵਾਰਸ ਸ਼ਾਹ ਉਹ ਬਾਜ਼ ਵਿੱਚ ਜਾ ਬੈਠਾ ਹਾਸਲ ਬਾਜ਼ ਦਾ ਅਸਾਂ ਲਿਆਵਨਾ ਈ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 470(ਹੀਰ ਦਾ ਉੱਤਰ, ਨਖਰੇ ਨਾਲ)
Tagged with: Heer Heer Waris Shah Heer ਹੀਰ kavitavaan ਕਵਿਤਾਵਾਂ Literature Literature ਸਾਹਿਤ Mahaan rachnavanਮਹਾਨ ਰਚਨਾਵਾਂ Poetry Waris Shah Waris Shah ਵਾਰਿਸ ਸ਼ਾਹ ਹੀਰ ਵਾਰਿਸ ਸ਼ਾਹ
Click on a tab to select how you'd like to leave your comment
- WordPress