ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 514(ਹੀਰ ਤੇ ਨਨਾਣ ਦੇ ਸਵਾਲ ਜਵਾਬ)

ਹੀਰ ਵਾਰਿਸ ਸ਼ਾਹ: ਬੰਦ 514(ਹੀਰ ਤੇ ਨਨਾਣ ਦੇ ਸਵਾਲ ਜਵਾਬ)

ਅੱਗੋਂ ਰਾਇਬਾਂ ਸੈਰਫਾਂ ਬੋਲੀਆਂ ਨੇ ਕੇਹਾ ਭਾਬੀਏ ਨੀ ਮੱਥਾ ਖੇੜਿਆ ਈ
ਭਾਬੀ ਆਖ ਕੀ ਲਧਿਉ ਟਹਿਕ ਆਈਏਂ ਸੋਇਨ ਚਿੜੀ ਵਾਂਗੂੰ ਰਗ ਫੇਰਿਆ ਈ
ਮੋਈ ਗਈ ਸੈਂ ਜਿਉਂਦੀ ਆ ਵੜੀਏ ਸੱਚ ਆਖ ਕੀ ਸਹਿਜ ਸਹੇੜਿਆ ਈ
ਅੱਜ ਰੰਗ ਤੇਰਾ ਭਲਾ ਨਜ਼ਰ ਆਇਆ ਸਭੋ ਸੁਖ ਤੇ ਦੁਖ ਨਬੇੜਿਆ ਈ
ਨੈਣ ਸ਼ੋਖ ਹੋਏ ਰੰਗ ਚਮਕ ਆਇਆ ਕੋਈ ਜ਼ੋਬਨੇ ਦਾ ਖੂਹ ਗੇੜਿਆ ਈ
ਆਸ਼ਕ ਮਸਤ ਹਾਥੀ ਭਾਵੇਂ ਬਾਜ਼ ਵਾਲਾ ਤੇਰੀ ਸੰਗਲੀ ਨਾਲ ਖਹੇੜਿਆ ਈ
ਕਦਮ ਚੁਸਤ ਤੇ ਸਾਫ ਕਨੌਤੀਆਂ ਨੇ ਹੱਕ ਚਾਬਕ ਅਸਵਾਰ ਨੇ ਫੇਰਿਆ ਈ
ਵਾਰਸ ਸ਼ਾਹ ਅੱਜ ਹੁਸਨ ਮੈਦਾਨ ਚੜ੍ਹ ਕੇ ਘੋੜਾ ਸ਼ਾਹ ਅਸਵਾਰ ਨੇ ਫੇਰਿਆ ਈ

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar