ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 535(ਨਨਾਣ ਦਾ ਉੱਤਰ)

ਹੀਰ ਵਾਰਿਸ ਸ਼ਾਹ: ਬੰਦ 535(ਨਨਾਣ ਦਾ ਉੱਤਰ)

ਭਾਬੀ ਸਾਨ੍ਹ ਤੇਰੇ ਪਿੱਛੇ ਧੁਰੋਂ ਆਇਆ ਹਲਿਆ ਹੋਇਆ ਕਦੀਮ ਦਾ ਮਾਰਦਾ ਦੀ
ਤੂੰ ਭੀ ਵੌਹਟੜੀ ਪੁੱਤਰ ਸਰਦਾਰ ਦੇ ਦੀ ਉਸ ਭੀ ਦੁੱਧ ਪੀਤਾ ਸਰਕਾਰ ਦਾ ਈ
ਸਾਨ੍ਹ ਲਟਕਦਾ ਬਾਜ਼ ਵਿੱਚ ਹੋ ਕਮਲਾ ਹੀਰ ਹੀ ਨਿਤ ਪੁਕਾਰਦਾ ਈ
ਤੇਰੇ ਨਾਲ ਉਹ ਲਟਕਦਾ ਪਿਆਰ ਕਰਦਾ ਹੋਰ ਕਿਸੇ ਨੂੰ ਮੂਲ ਨਾ ਮਾਰਦਾ ਈ
ਪਰ ਉਹ ਹੀਲਤ ਬੁਰੀ ਹਲਾਇਆ ਈ ਪਾਣੀ ਪੀਂਵਦਾ ਤੇਰੀ ਨਸਾਰ ਦਾ ਈ
ਤੂੰ ਭੀ ਝੰਗ ਸਿਆਲਾਂ ਦੀ ਮੋਹਣੀ ਏਂ ਤੈਨੂੰ ਆਣ ਮਿਲਿਆ ਹਿਰਨ ਬਾਰ ਦਾ ਈ
ਵਾਰਸ ਸ਼ਾਹ ਮੀਆਂ ਸੱਚ ਝੂਠ ਵਿੱਚੋਂ ਪੁਣ ਕਢਦਾ ਅਤੇ ਨਤਾਰਦਾ ਈ

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar