ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 558(ਹੀਰ ਨੂੰ ਸੱਪ ਨੇ ਡੰਗਣਾ)

ਹੀਰ ਵਾਰਿਸ ਸ਼ਾਹ: ਬੰਦ 558(ਹੀਰ ਨੂੰ ਸੱਪ ਨੇ ਡੰਗਣਾ)

ਹੀਰ ਮੀਟ ਕੇ ਦੰਦ ਪੈ ਰਹੀ ਬੋਖੁਦ ਸਹਿਤੀ ਹਾਲ ਬੂ ਸ਼ੋਰ ਪੁਕਾਰਿਆ ਈ
ਕਾਲੇ ਨਾਗ ਨੇ ਫਨ ਫੁਲਾ ਵੱਡਾ ਡੰਗ ਵੌਹਟੀ ਦੇ ਪੈਰ ਤੇ ਮਾਰਿਆ ਈ
ਕੁੜੀਆਂ ਕਾਂਗ ਕੀਤੀ ਆ ਪਈ ਵਾਹਰ ਲੋਕਾਂ ਕੰਮ ਤੇ ਕਾਜ ਵਸਾਰਿਆ ਈ
ਮੰਜੇ ਪਾਇਕੇਹੀਰ ਨੂੰ ਘਰੀ ਘਿਨਿਆ ਜਟੀ ਪਲੋ ਪਲੀ ਅੰਗ ਨਿਹਾਰਿਆ ਈ
ਦੋਖੋ ਫਾਰਲੀ ਤੋਰਕੀ ਨਜ਼ਮ ਨਸਰੋਂ ਇਹ ਮਕਰ ਘਿਉ ਵਾਂਗ ਨਿਤਾਰਿਆ ਈ
ਅੱਗੇ ਕਿਸੇ ਕਿਤਾਬ ਵਿੱਚ ਨਹੀਂ ਪੜ੍ਹਿਆ ਜੇਹਾ ਖਚਰਿਆਂ ਪਚਰਪੌ ਸਾਰਿਆ ਈ
ਸ਼ੈਤਾਨ ਨੇ ਆਣ ਸਲਾਮ ਕੀਤਾ ਤੁਸਾਂ ਜਿੱਤਿਆ ਤੇ ਅਸਾਂ ਹਾਰਿਆ ਈ
ਅਫਲਾ ਤੂਨ ਦੀ ਰੀਸ਼ ਮਿਕਰਾਜ਼ ਕੀਤੀ ਵਾਰਸ ਕੁਦਰਤਾਂ ਦੇਖ ਕੇ ਵਾਰਿਆ ਈ

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar