ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 565(ਸੈਦਾ ਚਲਾ ਗਿਆ)

ਹੀਰ ਵਾਰਿਸ ਸ਼ਾਹ: ਬੰਦ 565(ਸੈਦਾ ਚਲਾ ਗਿਆ)

ਸੈਦਾ ਵਟ ਬੁੱਕਲ ਬੱਧੀ ਪਚਾੜਿਕੀ ਜੁੱਤੀ ਚਾੜ੍ਹ ਕੇ ਡਾਂਗ ਲੈ ਕੜਕਿਆ ਈ
ਵਾਹੋ ਵਾਹ ਚਲਿਆ ਖੋਰੀ ਬੰਨ੍ਹ ਖੇੜਾ ਵਾਂਗ ਕਾਟਕੋ ਮਾਲ ਤੇ ਸਰਕਿਆ ਈ
ਕਾਲੇ ਬਾਜ਼ ਵਿੱਚ ਜੋਗੀ ਥੇ ਜਾ ਵੜਿਆ ਜੋਗੀ ਦੇਖ ਕੇ ਜੱਟ ਨੂੰ ਵੜਕਿਆ ਈ
ਖੜਾ ਹੋਇ ਮਾਹੀ ਮੁੰਡਿਆ ਕਹਾਂ ਆਵੇਂ ਮਾਰ ਵਾਹੁੜਾ ਸ਼ੋਰ ਕਰ ਭੜਕਿਆ ਈ
ਸੈਦਾ ਸੰਗ ਕੇ ਥਰ ਥਰਾ ਖੜਾ ਕੰਬੇ ਓਸ ਦਾ ਅੰਦਰੋਂ ਕਾਲਜਾ ਘੜਕਿਆ ਈ
ਓਥੋਂ ਖੜੀ ਕਰ ਬਾਂਹ ਪੁਕਾਰਦਾ ਈ ਏਹਾ ਖਤਰੇ ਦਾ ਮਾਰਿਆਂ ਯਰਕਿਆ ਈ
ਚੱਲੀਂ ਵਾਸਤੇ ਰੱਬ ਦੇ ਜੋਗੀਆ ਓ ਖਾਰ ਵਿੱਚ ਕਲੇਜੇ ਦੇ ਰੜਕਿਆ ਈ
ਜੋਗੀ ਪੁੱਛਦਾ ਬਣੀ ਹੈ ਕੌਣ ਤੈਨੂੰ ਏਸ ਹਾਲ ਆਂਇਉ ਜੱਟਾ ਬੜ੍ਹਕਿਆ ਈ
ਜਟੀ ਵੜੀ ਕਪਾਹ ਵਿੱਚ ਬੰਨ ਝੋਲੀ ਕਾਲਾ ਨਾਗ ਅਜ਼ ਜ਼ੈਬ ਥੀਂ ਕੜਕਿਆ ਈ
ਵਾਰਸ ਸ਼ਾਹ ਜੋਂ ਚੋਟੀਆਂ ਕਢ ਆਈ ਅਤੇ ਸੱਪ ਸਰੋਤਿਆ ਮਰਕਿਆ ਈ

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar