ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 572(ਰਾਂਝਾ ਸੈਦੇ ਦੁਆਲੇ)

ਹੀਰ ਵਾਰਿਸ ਸ਼ਾਹ: ਬੰਦ 572(ਰਾਂਝਾ ਸੈਦੇ ਦੁਆਲੇ)

ਜੋਗੀ ਰੱਖ ਕੇ ਅਣਖ ਤੇ ਨਾਲ ਜ਼ੈਰਤ ਕਢ ਅੱਖੀਆਂ ਰੋਹ ਥੀਂ ਫੁੱਟਿਆ ਈ
ਏਹ ਹੀਰ ਦਾ ਵਾਰਸੀ ਹੋ ਬੈਠਾ ਚਾ ਡੇਰਿਉਂ ਸਵਾਹ ਵਿੱਚ ਸੁੱਟਿਆ ਈ
ਸਣੇ ਜੁੱਤੀਆਂ ਚੌਂਕੇ ਵਿੱਚ ਆ ਵੜਿਉਂ ਸਾਡਾ ਧਰਮ ਤੇ ਨੇਮ ਸਭ ਪੁੱਟਿਆ ਈ
ਲੱਥ ਪੱਥ ਕੇ ਨਾਲ ਨਖੁਟਿਆ ਈ ਕੁਟ ਫਾਟ ਕੇ ਖੂਹ ਵਿੱਚ ਸੁੱਟਿਆ ਈ
ਬੁਰਾ ਬੋਲਦਾ ਨੀਰ ਪੱਲਟ ਅਖੀਂ ਜੇਹਿਆ ਬਾਣੀਆ ਸ਼ਹਿਰ ਵਿੱਚ ਲੁੱਟਿਆ ਈ
ਪਕੜ ਸੈਦੇ ਨੂੰ ਨਾਲ ਫੌਹੜੀਆਂ ਦੇ ਚੋਰ ਯਾਰ ਵਾਂਗੂੰ ਢਾਹ ਕੁੱਟਿਆ ਈ
ਖੜ ਲੱਤ ਫੌਹੜੀਆਂ ਖੂਬ ਜੜੀਆਂ ਧੌਣ ਸੇਕਿਆ ਨਾਲ ਨਝੁੱਟਿਆ ਈ
ਦੋਵੇਂ ਬਨ੍ਹ ਬਾਹਾਂ ਸਿਰੋਂ ਲਾਹ ਪਟਕਾ ਗੁਨਾਹਗਾਰ ਵਾਂਗੂੰ ਉੱਠ ਜੁੱਟਿਆ ਈ
ਸ਼ਾਨਾ ਆਈਨਾਂ ਕੁਟ ਚਕਚੂਰ ਕੀਤਾ ਲਿੰਗ ਭੰਨ ਕੇ ਸੰਘ ਨੂੰ ਘੁੱਟਿਆ ਈ
ਵਾਰਸ ਸ਼ਾਹ ਖੁਦਾ ਦੇ ਖੌਫ਼ ਕੋਲੋਂ ਸਾਡਾ ਨੀਰ ਨਖੁੱਟਿਆ ਈ

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar